ਮੁੱਧੇ-ਮੂੰਹ ਰੁਪਈਆ, ਰਿਕਾਰਡ ਗਿਰਾਵਟ

0
580

ਨਵੀਂ ਦਿੱਲੀ: ਅਮਰੀਕੀ ਡਾਲਰ ਦੇ ਮੁਕਾਬਲੇ ਰੁਪਈਆ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਿਆ ਹੈ। ਅੱਜ ਡਾਲਰ ਦੇ ਮੁਕਾਬਲੇ ਰੁਪਈਆ ਸ਼ੁਰੂਆਤੀ ਕਾਰੋਬਾਰ ‘ਚ 69.62 ਤੱਕ ਪਹੁੰਚ ਗਿਆ ਜਦਕਿ ਸ਼ੁੱਕਰਵਾਰ ਨੂੰ ਰੁਪਈਆ ਡਾਲਰ ਦੇ ਮੁਕਾਬਲੇ 16 ਪੈਸੇ ਘਟ ਕੇ 68.84 ‘ਤੇ ਸੀ।

ਦੇਸ਼ ਦੇ ਸ਼ੇਅਰ ਬਾਜ਼ਾਰ ‘ਚ ਸੈਂਸੇਕਸ ਤੇ ਨਿਫਟੀ ਦੋਵਾਂ ‘ਚ ਹੀ ਸੋਮਵਾਰ ਗਿਰਾਵਟ ਦਰਜ ਕੀਤੀ ਗਈ। ਪ੍ਰਮੁੱਖ ਸੂਚਕ ਅੰਕ ਸੈਂਸੇਕਸ ਸਵੇਰੇ 9.58 ਵਜੇ 274.16 ਅੰਕਾਂ ਦੀ ਗਿਰਾਵਟ ਨਾਲ 37,618.36 ‘ਤੇ ਅਤੇ ਨਿਫਟੀ ਵੀ ਲਗਪਗ ਇਸੇ ਸਮੇਂ 81.35 ਅੰਕਾਂ ਦੀ ਕਮਜ਼ੋਰੀ ਨਾਲ 11,348.15 ‘ਤੇ ਦੇਖੇ ਗਏ।

ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ‘ਤੇ ਆਧਾਰਤ ਸੰਵੇਦੀ ਸੂਚਕ ਅੰਕ ਸੈਂਸੇਕਸ ਸਵੇਰੇ 176.04 ਅੰਕਾਂ ਦੀ ਗਿਰਾਵਟ ਨਾਲ 37,693.19 ‘ਤੇ ਜਦਕਿ ਨੈਸ਼ਨਲ ਸਟਾਕ ਐਕਸਚੇਂਜ ਦਾ 50 ਸ਼ੇਅਰਾਂ ‘ਤੇ ਆਧਾਰਤ ਸੰਵੇਦੀ ਸੂਚਕ ਅੰਕ ਨਿਫਟੀ 59.9 ਅੰਕਾਂ ਦੀ ਕਮਜ਼ੋਰੀ ਨਾਲ 11,369.60 ‘ਤੇ ਖੁਲ੍ਹਾ।