ਮਰਦਾਂ ਦੇ ਮੁਕਾਬਲੇ ਜ਼ਿਆਦਾ ਲੰਮੀ ਉਮਰ ਭੋਗਦੀਆਂ ਹਨ ਔਰਤਾਂ

0
390

ਨਿਊਯਾਰਕ: ਮਰਦਾਂ  ਦੇ ਮੁਕਾਬਲੇ ਔਰਤਾਂ ਜ਼ਿਆਦਾ ਮਜ਼ਬੂਤ ਹਨ ਤੇ ਜਿਉਂਦੀਆਂ ਵੀ ਜ਼ਿਆਦਾ ਹਨ। ਇਹ ਖ਼ੁਲਾਸਾ ਇੱਕ ਨਵੀਂ ਰਿਸਰਚ ਵਿੱਚ ਹੋਇਆ। ਰਿਸਰਚ ਵਿੱਚ ਸਾਹਮਣੇ ਆਇਆ ਹੈ ਕਿ ਔਰਤਾਂ ਨਾ ਸਿਰਫ਼ ਜ਼ਿਆਦਾ ਜਿਉਂਦੀਆਂ ਹਨ ਜਦਕਿ ਖ਼ਰਾਬ ਹਲਾਤ ਵਿੱਚ ਵੀ ਉਨ੍ਹਾਂ ਦੇ ਜਿਉਂਦੇ ਰਹਿਣ ਦੀ ਉਮੀਦ ਜ਼ਿਆਦਾ ਹੁੰਦੀ ਹੈ।

ਔਰਤਾਂ ਦੇ ਜ਼ਿਆਦਾ ਜਿਉਣ ਦਾ ਇੱਕ ਕਾਰਨ ਇਹ ਵੀ ਹੈ ਕਿ ਨਵੇਂ ਜੰਮੇ ਕੁੜੀ-ਮੁੰਡਿਆਂ ਵਿੱਚੋਂ ਕੁੜੀਆਂ ਦੇ ਜ਼ਿੰਦਾ ਰਹਿਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਔਰਤ ਮਰਦਾਂ ਦੇ ਮੁਕਾਬਲੇ ਐਵਰੇਜ਼ ਛੇ ਮਹੀਨੇ ਤੋਂ ਲੈ ਕੇ ਤਕਰੀਬਨ ਚਾਰ ਸਾਲ ਤੱਕ ਜ਼ਿਆਦਾ ਜ਼ਿੰਦਾ ਰਹਿੰਦੀ ਹੈ।

ਰਿਸਰਚ ਵਿੱਚ ਪਤਾ ਲੱਗਿਆ ਹੈ ਕਿ ਔਰਤਾਂ ਨੂੰ ਇਹ ਫ਼ਾਇਦਾ ਜ਼ਿਆਦਾਤਰ ਜੈਵਿਕ ਕਾਰਨਾਂ ਕਰਕੇ ਮਿਲਦਾ ਹੈ। ਉਨ੍ਹਾਂ ਦੇ ਜੀਨਸ ਤੇ ਹਾਰਮੋਨ ਖ਼ਾਸ ਕਰਕੇ ਐਸਟ੍ਰੋਜਨ ਉਨ੍ਹਾਂ ਦੀ ਉਮਰ ਵਧਾਉਂਦਾ ਹੈ। ਅਮਰੀਕਾ ਦੇ ਡਰਹਮ ਵਿੱਚ ਡਿਊਕ ਯੂਨੀਵਰਸਿਟੀ ਵਿੱਚ ਰਿਸਰਚਰਾਂ ਨੇ ਕਿਹਾ ਕਿ ਸਾਡੀ ਇਹ ਰਿਸਰਚ ਇੱਕ ਨਵਾਂ ਖ਼ੁਲਾਸਾ ਕਰਦੀ ਹੈ। ਇਸ ਵਿੱਚ ਅਜੇ ਹੋਰ ਰਿਸਰਚ ਦੀ ਸੰਭਾਵਨਾ ਹੈ।