ਭਿਆਨਕ ਸੜਕ ਹਾਦਸੇ ਚ’ 5 ਮੋਤਾਂ

0
1952

ਹਾਂਗਕਾਂਗ (ਪਚਬ): ਅੱਜ ਸਵੇਰੇ ਕਰੀਬ 5 ਵਜੇ ਸਿੰਗ ਯੀ ਪੁਲ ਦੇ ਨੇੜੇ ਹੋਏ ਇਕ ਸੜਕ ਹਾਦਸੇ ਵਿਚ 5 ਵਿਅਕਤੀਆਂ ਦੀ ਮੌਤ ਦੀ ਖਬਰ ਹੈ। ਹਾਦਸੇ ਵਿਚ ਇਕ ਤੇਜ਼ ਦਫਤਾਰ ਬੱਸ ਇਕ ਖੜੀ ਟੈਕਸੀ ਵਿਚ ਜਾ ਵੱਜੀ। ਇਸ ਵਿਚ ਟੈਕਸੀ ਨੂੰ ਭਾਰੀ ਨੁਕਸਾਰ ਹੋਇਆ ਤੇ ਇਸ ਵਿਚ ਸਵਾਰ ਇਕ ਵਿਅਕਤੀ ਅਤੇ ਡਰਾਇਵਰ ਦੀ ਮੌਤ ਹੋ ਗਈ। ਬਸ ਵਿਚ ਸਵਾਰ 3 ਵਿਅਕਤੀ ਬੱਸ ਵਿਚੋ ਹੇਠਾਂ ਡਿਗ ਪਏ ਤੇ ਇਨਾਂ ਦੀ ਵੀ ਮੌਤਾ ਹੋ ਗਈ। ਬੱਸ ਹਵਾਈ ਅੱਡੇ ਵੱਲ ਜਾ ਰਹੀ ਸੀ ਜਿਸ ਵਿਚ ਉਥੇ ਕੰਮ ਕਰਨ ਵਾਲੇ ਮੁਲਾਜਮ ਸਨ ਜਿਨਾਂ ਵਿਚ ਕੈਥੇ ਪੈਸਫਿਕ ਦੇ ਮੁਲਾਜਮ ਹੋਣ ਦੀਆਂ ਸੂਚਨਵਾਂ ਹਨ।ਇਸ ਘਟਨਾ ਵਿਚ 30 ਵਿਅਕਤੀ ਜਖਮੀ ਹਨ ਜਿਨਾਂ ਵਿਚੋ 10 ਦੀ ਹਾਲਤ ਗਭੀਰ ਦੱਸੀ ਜਾ ਰਹੀ ਹੈ। ਜਖਮੀਆਂ ਨੂੰ ਪ੍ਰਿਸ ਮਾਰਗਰੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਕਾਰਨ ਹਵਾਈ ਅੱਡੇ ਵੱਲ ਜਾਣ ਵਾਲੀ ਅਵਾਜਾਈ ਵਿਚ ਵਿਗਨ ਪਿਆ।