ਭਾਰਤ ਨੇ ਚੀਨ ਨੂੰ 3-1 ਗੋਲਾਂ ਨਾਲ ਹਰਾਇਆ

0
570

ਡੌਂਗੇ ਸਿਟੀ (ਦੱਖਣੀ ਕੋਰੀਆ) : ਏਸ਼ਿਆਈ ਚੈਂਪੀਅਨਜ਼ ਟਰਾਫੀ ਵਿੱਚ ਚੰਗਾ ਪ੍ਰਦਰਸ਼ਨ ਜਾਰੀ ਰੱਖਦਿਆਂ ਭਾਰਤੀ ਮਹਿਲਾ ਹਾਕੀ ਟੀਮ ਨੇ ਚੀਨ ਨੂੰ 3-1 ਗੋਲਾਂ ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ। ਭਾਰਤ ਲਈ ਵੰਦਨਾ ਕਟਾਰੀਆ ਨੇ ਚੌਥੇ ਅਤੇ 11ਵੇਂ ਮਿੰਟ ਵਿੱਚ ਗੋਲ ਕੀਤੇ, ਜਦਕਿ ਗੁਰਜੀਤ ਕੌਰ ਨੇ ਪੈਨਲਟੀ ਕਾਰਨਰ ’ਤੇ 59ਵੇਂ ਮਿੰਟ ਵਿੱਚ ਗੋਲ ਕਰਕੇ ਭਾਰਤ ਨੂੰ ਅੱਠਵੀਂ ਰੈਂਕਿੰਗ ਵਾਲੀ ਚੀਨੀ ਟੀਮ ’ਤੇ ਜਿੱਤ ਦਿਵਾਈ। ਚੀਨ ਲਈ ਇੱਕੋ-ਇੱਕ ਗੋਲ ਵੇਨ ਡਾਨ ਨੇ 15ਵੇਂ ਮਿੰਟ ਵਿੱਚ ਕੀਤਾ। ਭਾਰਤ ਹੁਣ ਦੋ ਮੈਚਾਂ ਵਿੱਚ ਦੋ ਜਿੱਤਾਂ ਨਾਲ ਚੋਟੀ ’ਤੇ ਹੈ। ਵਿਸ਼ਵ ਦਰਜਾਬੰਦੀ ਵਿੱਚ 10ਵੇਂ ਸਥਾਨ ’ਤੇ ਕਾਬਜ਼ ਭਾਰਤ ਦਾ ਸਾਹਮਣਾ ਹੁਣ ਮਲੇਸ਼ੀਆ ਨਾਲ ਹੋਵੇਗਾ। ਮਲੇਸ਼ਿਆਈ ਟੀਮ ਨੇ ਦੂਜੇ ਮੈਚ ਵਿੱਚ ਜਾਪਾਨ ਨੂੰ 3-2 ਗੋਲਾਂ ਨਾਲ ਮਾਤ ਦਿੱਤੀ ਸੀ। ਇਸ ਤੋਂ ਪਹਿਲਾਂ ਭਾਰਤ ਨੇ ਪਲੇਠੇ ਮੈਚ ਵਿੱਚ ਜਾਪਾਨ ਨੂੰ 4-1 ਗੋਲਾਂ ਨਾਲ ਹਰਾਇਆ ਸੀ।
ਅਨੁਭਵੀ ਫਾਰਵਰਡ ਵੰਦਨਾ ਨੇ ਭਾਰਤ ਦੀ ਜਿੱਤ ਵਿੱਚ ਦੁਹਰੇ ਗੋਲ ਨਾਲ ਅਹਿਮ ਭੂਮਿਕਾ ਨਿਭਾਈ। ਉਸ ਨੇ ਚੌਥੇ ਅਤੇ ਫਿਰ 11ਵੇਂ ਮਿੰਟ ਵਿੱਚ ਗੋਲ ਕਰਕੇ ਟੀਮ ਨੂੰ 2-0 ਨਾਲ ਸ਼ੁਰੂਆਤੀ ਲੀਡ ਦਿਵਾਈ, ਜਦਕਿ ਗੁਰਜੀਤ ਕੌਰ ਨੇ 51ਵੇਂ ਮਿੰਟ ਵਿੱਚ ਟੀਮ ਦਾ ਤੀਜਾ ਗੋਲ ਕਰਦਿਆਂ ਜਿੱਤ ਪੱਕੀ ਕੀਤੀ। ਭਾਰਤ ਨੇ ਸ਼ੁਰੂ ਤੋਂ ਹੀ ਹਮਲਾਵਰ ਖੇਡ ਵਿਖਾਈ ਅਤੇ ਮਜ਼ਬੂਤ ਚੀਨੀ ਟੀਮ ਦੇ ਸੁਰੱਖਿਆ ਘੇਰੇ ਨੂੰ ਤੋੜ ਦਿੱਤਾ। ਭਾਰਤੀ ਖਿਡਾਰਨਾਂ ਵਿੱਚ ਲਿਲਿਮਾ ਮਿੰਜ, ਨਵਜੋਤ ਕੌਰ ਅਤੇ ਵੰਦਨਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਚੌਥੇ ਹੀ ਮਿੰਟ ਵਿੱਚ ਟੀਮ ਨੂੰ 1-0 ਨਾਲ ਲੀਡ ਦਿਵਾਈ। ਨਵਜੋਤ ਦੇ ਪਾਸ ’ਤੇ ਲਿਲਿਮਾ ਨੇ ਜੋ ਰਿਵਰਸ ਸ਼ਾਟ ਲਾਇਆ, ਉਹ ਵੰਦਨਾ ਦੀ ਹਾਕੀ ਤੋਂ ਸਿੱਧਾ ਗੋਲ ਵਿੱਚ ਚਲਿਆ ਗਿਆ। ਵੰਦਨਾ ਨੇ ਮੁੜ ਪਹਿਲੇ ਕੁਆਰਟਰ ਵਿੱਚ ਉਦਿਤਾ ਦੀ ਸਹਾਇਤਾ ਨਾਲ ਦੂਜਾ ਗੋਲ ਵੀ ਕਰ ਦਿੱਤਾ। ਵਿਸ਼ਵ ਦੀ ਅੱਠਵੇਂ ਨੰਬਰ ਦੀ ਟੀਮ ਨੇ ਦੋ ਗੋਲ ਪੱਛੜਣ ਮਗਰੋਂ ਆਪਣਾ ਹਮਲਾ ਤੇਜ਼ ਕਰ ਦਿੱਤਾ ਅਤੇ 15ਵੇਂ ਮਿੰਟ ਵਿੱਚ ਵੇਨ ਡਾਨ ਨੇ ਮੈਦਾਨੀ ਗੋਲ ਕਰਦਿਆਂ ਟੀਮ ਦਾ ਸਕੋਰ 2-1 ਕਰ ਦਿੱਤਾ। ਇਸ ਤੋਂ ਪਹਿਲਾਂ ਚੀਨ ਨੂੰ ਚਾਰ ਪੈਨਲਟੀ ਕਾਰਨਰ ਮਿਲੇ। ਗੋਲਕੀਪਰ ਸਵਿਤਾ ਨੇ ਸ਼ਾਨਦਾਰ ਬਚਾਅ ਕਰਦਿਆਂ ਇਨ੍ਹਾਂ ਨੂੰ ਬੇਕਾਰ ਕਰ ਦਿੱਤਾ। ਦੂਜੇ ਕੁਆਰਟਰ ਵਿੱਚ ਭਾਰਤ ਨੇ ਆਪਣੀ ਲੀਡ ਬਣਾਈ ਰੱਖੀ, ਜਦਕਿ ਤੀਜੇ ਕੁਆਰਟਰ ਵਿੱਚ ਮੁੜ ਸਵਿਤਾ ਨੇ ਬਚਾਅ ਕੀਤਾ ਅਤੇ ਚੀਨ ਦੇ ਪੰਜਵੇਂ ਪੈਨਲਟੀ ਕਾਰਨਰ ਨੂੰ ਅਸਫਲ ਕਰ ਦਿੱਤਾ। ਭਾਰਤ ਨੇ ਚੌਥੇ ਕੁਆਰਟਰ ਵਿੱਚ ਵੀ ਹਮਲਾ ਜਾਰੀ ਰੱਖਿਆ ਅਤੇ 51ਵੇਂ ਮਿੰਟ ਵਿੱਚ ਮਿਲੇ ਪੈਨਲਟੀ ਕਾਰਨਰ ’ਤੇ ਗੁਰਜੀਤ ਕੌਰ ਨੇ ਗੋਲ ਕਰਕੇ ਸਕੋਰ 3-1 ਕੀਤਾ।
ਇਸ ਟੂਰਨਾਮੈਂਟ ਰਾਹੀਂ ਸਯੋਰਡ ਮੈਰੀਨ ਨੇ ਮਹਿਲਾ ਟੀਮ ਦੇ ਮੁੱਖ ਕੋਚ ਵਜੋਂ ਵਾਪਸੀ ਕੀਤੀ ਹੈ। ਉਹ ਪਿਛਲੇ ਸੱਤ ਮਹੀਨੇ ਤਕ ਪੁਰਸ਼ ਟੀਮ ਨਾਲ ਜੁੜਿਆ ਰਿਹਾ ਸੀ, ਪਰ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਵਿੱਚ ਤਗ਼ਮਾ ਨਾ ਜਿੱਤਣ ਕਾਰਨ ਉਸ ਨੂੰ ਮੁੜ ਮਹਿਲਾ ਟੀਮ ਦਾ ਮੁੱਖ ਕੋਚ ਬਣਾਇਆ