ਬਾਬਾ ਵੇਂਗਾ ਨੇ ਭਾਰਤ ਲਈ ਕੀਤੀ ਭਵਿੱਖਬਾਣੀ, ਇਸ ਸਾਲ ਆ ਰਹੀਆਂ ਹਨ ਵੱਡੀਆਂ ਮੁਸੀਬਤਾਂ

0
255

ਨਵੀ ਦਿੱਲੀ : ਬੁਲਗਾਰੀਆ ਦੇ ਰਹੱਸਵਾਦੀ ਬਾਬਾ ਵੇਂਗਾ ਦੀਆਂ ਭਵਿੱਖਬਾਣੀਆਂ ਅਕਸਰ ਚਰਚਾ ਵਿੱਚ ਰਹਿੰਦੀਆਂ ਹਨ। ਉਨ੍ਹਾਂ ਨੇ ਆਪਣੇ ਦੇਸ਼ ਭਾਰਤ ਲਈ ਹੀ ਨਹੀਂ ਸਗੋਂ ਪੂਰੀ ਦੁਨੀਆ ਲਈ ਕਈ ਭਵਿੱਖਬਾਣੀਆਂ ਕੀਤੀਆਂ ਸਨ। ਹੁਣ ਬਾਬਾ ਵੇਂਗਾ ਨੇ ਭਾਰਤ ਬਾਰੇ ਇੱਕ ਹੋਰ ਭਵਿੱਖਬਾਣੀ ਕੀਤੀ ਹੈ। ਬਾਬਾ ਵੇਂਗਾ ਦੀ ਇਸ ਭਵਿੱਖਬਾਣੀ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਇਸ ਭਵਿੱਖਬਾਣੀ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਸਾਲ 2022 ਵਿੱਚ ਭਾਰਤ ਵਿੱਚ ਅਕਾਲ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ।
ਫਸਲਾਂ ਦੇ ਨੁਕਸਾਨ ਕਾਰਨ ਦੇਸ਼ ਵਿੱਚ ਅਕਾਲ ਦੀ ਸਥਿਤੀ ਬਣੇਗੀ। ਇਸ ਦੇ ਨਾਲ ਹੀ ਭਿਆਨਕ ਭੁੱਖਮਰੀ ਦੀ ਸਥਿਤੀ ਵੀ ਬਣ ਸਕਦੀ ਹੈ। ਦੱਸ ਦੇਈਏ ਕਿ ਸਾਲ 2020 ਵਿੱਚ ਰਾਜਸਥਾਨ, ਮੱਧ ਪ੍ਰਦੇਸ਼ ਤੇ ਗੁਜਰਾਤ ਵਿੱਚ ਟਿੱਡੀਆਂ ਨੇ ਹਮਲਾ ਕੀਤਾ ਸੀ ਤੇ ਫਸਲਾਂ ਨੂੰ ਤਬਾਹ ਕਰ ਦਿੱਤਾ।