ਪ੍ਰੇਰਨਾ ਬਣਦੀਆਂ ਅਭੁੱਲ ਯਾਦਾਂ

0
893

*** ਜਦੋਂ ਇਨਸਾਨ ਦੀ ਜਿੰਦਗੀ ਚ ਅਭੁੱਲ ਯਾਦਾਂ ਪ੍ਰੇਰਨਾ ਬਣਦੀਆਂ ਹਨ **** !!!!!!!!
****ਗੱਲ 90 ਕੁ ਦੀ ਹੋਣੀ ਹੈ ਜਦੋ ਹਾਂਗਕਾਂਗ ਤੋਂ ਗਏ ਮਾਣੂਕੇ ਦੇ ਪਰਿਵਾਰ ਨੂੰ ਆਪਣੀ ਧੀ ਲਈ ਕਾਕਾ ਦੇਖਣਾ ਸੀ, ਕਾਕਾ ਮਿਲ ਗਿਆ ਪਿੰਡ ਬੁਰਜ ਨਕਲੀਆਂ ਮਹਿਮਾਂ ਸਿੰਘ ਬੁੱਟਰ ਦਾ ਪੁੱਤਰ ਕੁਲਦੀਪ ਸਿੰਘ ਬੁੱਟਰ, ਕੁਲਦੀਪ ਸੈਂਟਰ ਸਕੂਲ ਦਾ ਪੜਿਆ ਬੀ ਕਾਮ ਕੀਤੀ ਹੋਈ ਸੀ, ਅੰਗਰੇਜ਼ੀ ਨੂੰ ਖਾਸਾ ਮੂੰਹ ਮਾਰ ਲੈਂਦਾ ਸੀ, ਝੱਟ ਮੰਗਣੀ ਫੱਟ ਵਿਆਹ, *** ਜਹਾਜ਼ ਤੇ ਚੜ ਵਿਦੇਸ਼ ਦੀ ਧਰਤੀ ਤੇ ਆ ਪੈਰ ਲਾਏ, ਅਸਲੀਅਤ ਤੇ ਤਸਵੀਰਾਂ ਚ ਕਾਫੀ ਅੰਤਰ ਵੀ ਦੇਖਣ ਨੂੰ ਮਿਲਿਆ, ਪਰ ਦੇਸ਼ ਦੀ ਸੇਵਾ ਕਰਨ ਵਾਲੇ ਬਾਪ ਤੋਂ ਸਿਖਿਆ ਮਿਲੀ ਸੀ ਪਿਛਾਂਹ ਨਹੀਂ ਦੇਖਣਾ, ਮੰਜਿਲ ਸਾਹਮਣੇ ਦੇਖ ਸਰ ਕਰਨੀ ਹੈ।
ਕੁਲਦੀਪ ਬੁੱਟਰ ਦਾ ਹੋਇਆ ਸ਼ੁਰੂ ਵਿਦੇਸ਼ ਦਾ ਸਫ਼ਰ, *** ਪਹਿਲੀਆਂ ਚ ਚੌਕੀਦਾਰਾ ਵੀ ਕੀਤਾ, ਕਲੱਬ ਦੀ ਡੋਰਮੈਨੀ ਵੀ ਕੀਤੀ,*** ਤਜਰਬੇਕਾਰ ਜੱਟ ਦੀ ਤਰਾਂ ਅੜਬ ਵਹਿੜਕੇ ਨੂੰ ਕਾਬੂ ਕਰਨ ਦੇ ਬਲ ਵਾਂਗ ਹਾਂਗਕਾਂਗ ਨੂੰ ਸਮਝ ਲਿਆ, ਇਥੇ ਸਰੀਰਕ ਤਾਕਤ ਨਾਲ ਕਾਮਯਾਬ ਹੋਣਾ ਔਖਾ ਹੈ, ਦਿਮਾਗੀ ਤਾਕਤ ਨਾਲ ਅੱਗੇ ਵਧੀਆ ਜਾ ਸਕਦਾ ਹੈ, ***** ਜਦੋ ਜਿੰਦਗੀ ਚ ਜੀਵਨ ਸਾਥੀ ਆਪਣੀ ਸੋਚ ਵਾਲਾ ਮਿਲ ਜੇ, ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ, *** ਕੁਲਦੀਪ ਬੁੱਟਰ ਦੀ ਕਾਮਯਾਬੀ ਚ ਉਹਨਾਂ ਪਤਨੀ ਬਲਵਿੰਦਰ ਕੌਰ ਦਾ ਅਹਿਮ ਯੋਗਦਾਨ ਰਿਹਾ, ਵਾਚਮੈਨੀ ਡੋਰਮੈਨੀ ਛੱਡ ਅਕਾਊਂਟਿੰਗ ਵਾਲੀ ਫਰਮ ਚ ਆਪਣੀ ਮੌਜੂਦਾ ਤਨਖਾਹ ਨਾਲੋਂ ਅੱਧੀ ਤਨਖਾਹ ਤੇ ਜਾ ਭਰਤੀ ਹੋਇਆ ਆਪਣੀ ਪਤਨੀ ਬਲਵਿੰਦਰ ਦੇ ਸਮਝਾਉਣ ਤੇ, ਕਿਉਂਕਿ ਕੁਲਦੀਪ ਵੀ ਹਾਂਗਕਾਂਗ ਦੀ ਰਮਜ ਨੂੰ ਸਮਝ ਗਿਆ ਸੀ , ਜੋ ਪਹਿਲੀਆਂ ਚ ਥੋੜਾ ਕਮਾਉਂਦੇ ਨੇ, ਤੇ ਕੁਝ ਸਿੱਖਦੇ ਨੇ, ਉਹ ਮਗਰਲੇ ਪਹਿਰ ਟੀਸੀ ਤੇ ਹੁੰਦੇ ਨੇ, ਜੋ ਸ਼ੁਰੂ ਚ ਵਾਚਮੈਨੀਆਂ ਡੋਰਮੈਨੀਆਂ ਤੇ ਚੰਗੀ ਕਮਾਈ ਕਰ ਲੈਂਦੇ ਤੇ ਉਹ ਮਗਰਲੇ ਪਹਿਰ ਥੱਲੇ ਨੂੰ ਆਉਣਾ ਸ਼ੁਰੂ ਕਰ ਦਿੰਦੇ ਨੇ।
ਕੁਲਦੀਪ ਦੇ ਉਸ ਫਰਮ ਅਕਾਊਂਟ ਦਾ ਕੰਮ ਸਿਖਿਆ ਤੇ ਆਪਣਾ ਕੰਮ ਆਪਣੇ ਦੋਸਤ ਦੇ ਦਫਤਰ ਚ 1996 ਚ ਇੱਕ ਟੇਬਲ ਦੀ ਜਗਾ ਲੈ ਕੇ ਖੋਲਿਆ ਸੀ, ਆਪਣੀ ਲਗਨ ਮਿਹਨਤ ਸਦਕਾ ਉਥੋਂ ਚਲੇ ਕੁਲਦੀਪ ਬੁੱਟਰ ਨੇ ਪਿਛਾਂਹ ਮੁੜਕੇ ਨਹੀਂ ਦੇਖਿਆ, ਅੱਜ ਬੁੱਟਰ ਗਰੁੱਪ ਆਫ ਕੰਪਨੀਜ਼ ਦਾ ਅਕਾਊਂਟਜ ਸਬੰਧੀ ਕੰਮਕਾਜ ਹਾਂਗਕਾਂਗ ਚ ਗਿਣਤੀ ਦੀਆਂ ਕੰਪਨੀਆਂ ਚ ਨਾਮ ਆਉਂਦਾ ਹੈ,40 ਤੋਂ 50 ਦੇ ਕਰੀਬ ਸਟਾਫ, ਪਿੱਛੇ ਜਿਹੇ ਦਿੱਲੀ ਵੀ ਦਫਤਰ ਖੋਲਿਆ ਗਿਆ ਹੈ, ਬੈਕਾਂ ਵੱਲੋਂ ਸਨਮਾਨਾਂ ਦੀ ਕੋਈ ਗਿਣਤੀ ਨਹੀਂ, ਇਕ ਦਫਤਰ ਟਰਾਫੀਆਂ ਨਾਲ ਭਰਿਆ ਹੈ, ਅੱਜ ਕੁਲਦੀਪ ਬੁੱਟਰ ਕੋਲ ਨਾਂਵ ਤੇ ਨਾਵਾਂ ਦੋਨੋ ਨੇ, ਪਰ ਅੱਜ ਵੀ ਧਰਤੀ ਤੇ ਖੜਾ ਹੈ, ਸ਼ੋਸ਼ਲ ਕੰਮਾਂ ਚ ਯੋਗਦਾਨ ਪਾ ਰਿਹਾ ਹੈ, ਗਰੀਬ ਲੜਕੀਆਂ ਦੇ ਵਿਆਹ ਕਰਨ ਵਾਲੀਆਂ ਕਾਫੀ ਸੰਸਥਾਵਾਂ ਨਾਲ ਜੁੜਿਆ ਲੋਕ ਭਲਾਈ ਦੇ ਕੰਮਾਂ ਚ ਵੀ ਜੁੜਿਆ ਹੋਇਆ ਹੈ।
ਇਹ ਸਾਰਾ ਕੁਝ ਲਿੱਖਣ ਦੀ ਵਜ੍ਹਾ ਕੀ ਹੈ ?????
ਵਜ੍ਹਾ ਇਹ ਹੈ ਪਿਛਲੇ ਦਿਨੀ ਮੈਨੂੰ ਕੁਲਦੀਪ ਬੁੱਟਰ ਆਫਿਸ ਜਾਣ ਦਾ ਮੌਕਾ ਮਿਲਿਆ, ਉਥੇ ਬੈਠਿਆ ਗੱਲਾਂ ਤੁਰੀਆਂ, ਪਤਾ ਲੱਗਾ ਕਿ ਬੁੱਟਰ ਗਰੁੱਪ ਆਫ ਕੰਪਨੀਜ਼ ਨੇ ਸਿੰਘ ਵੈਲਫੇਅਰ ਨੇ ਨਾਮ ਥੱਲੇ ਇੱਕ ਸੰਸਥਾ ਰਜਿਸਟਰਡ ਕਰਵਾਈ ਹੈ ਉਸ ਸੰਸਥਾ ਨੇ ਘੱਟ ਕਮਾਈ ਵਾਲੇ ਮਾਪਿਆਂ ਦੇ ਵਿਦਿਆਰਥੀਆਂ ਲਈ ਇੱਕ ਸਕਾਲਰਸ਼ਿਪ ਸਕੀਮ ਚਲਾਈ ਹੈ, ਜੋ ਹਰ ਸਾਲ ਯੂਨੀਵਰਸਿਟੀਆਂ ਚ ਨਵੇਂ ਜਾਣ ਵਾਲੇ ਵਿਦਿਆਰਥੀਆਂ ਨੂੰ ਦਿਆ ਕਰੇਗੀ, ਨਾਲ ਹੀ ਉਹਨਾਂ ਤੋਂ ਵਾਅਦਾ ਵੀ ਲਵੇਗੀ ਕਿ ਜਿਸ ਦਿਨ ਤੁਸੀਂ ਆਪਣੀ ਜਿੰਦਗੀ ਚ ਕਾਮਯਾਬ ਹੋ ਕਮਾਈ ਕਰਨ ਲੱਗ ਜਾਂਦੇ ਹੋ, ਤੁਸੀਂ ਵੀ ਇਸ ਸੰਸਥਾ ਚ ਇਕ ਬੱਚੇ ਨੂੰ ਸਪਾਂਸਰ ਕਰੋਗੇ। ਬਾਕੀ ਉਹਨਾਂ ਦਾ ਚੋਣ ਕਰਨ ਦਾ ਢੰਗ ਬੜਾ ਵਧੀਆ ਲੱਗਾ, ਉਹਨਾਂ ਦੀ ਫਰਮ ਚ ਦੋ ਨਵੇਂ ਮੁੰਡੇ ਕਰਦੇ ਨੇ, ਇੰਦਰਦੀਪ ਢਿੱਲੋਂ ਤੇ ਰਘਵੀਰ ਸੋਹਲ ਜੋ ਸਕਾਲਰਸ਼ਿਪ ਆਏ ਫਾਰਮ ਦੀ ਦੇਖ ਰੇਖ ਕਰਦੇ ਨੇ। ਜਿਨਾਂ ਗੱਲਾਂ ਨੇ ਮੈਨੂੰ ਪ੍ਰਭਾਵਤ ਕੀਤਾ ਇੱਕ ਤਾਂ ਚੇਨ ਸਿਸਟਮ ਜੋ ਸਮਾਜ ਸੁਧਾਰ ਲਿਆਉਣ ਚ ਸਹਾਈ ਹੋਵੇਗਾ ਤੇ ਸਮਾਜ ਨੂੰ ਸਨੇਹਾ ਬੜਾ ਵਧੀਆ ਦਿੰਦਾ ਹੈ, ਦੂਸਰਾ ਕੁਲਦੀਪ ਬੁੱਟਰ ਦਾ ਉਹਨਾਂ ਦੋ ਮੁੰਡਿਆਂ ਨੂੰ ਸਕਾਲਰਸ਼ਿਪ ਸਬੰਧੀ ਸਾਰੀ ਜਿੰਮੇਵਾਰੀ ਦੇਣੀ ਤੇ ਉਹਨਾਂ ਚ ਆਤਮ ਵਿਸ਼ਵਾਸ ਭਰਦਾ ਹੈ। ਦੂਸਰਾ ਪ੍ਰੇਰਨਾ ਦਾ ਕੰਮ ਗੁਰਬਖਸ਼ ਚਹਿਲ ਦੇ ਹੱਥੀ ਇਹਨਾਂ ਨੂੰ ਸਕਾਲਰਸ਼ਿਪ ਦੇ ਚੈਕ ਦਵਾਉਣਾ, ਗੁਰਬਖਸ਼ ਚਾਹਲ ਇੱਕ ਐਸੀ ਸਖਸੀਅਤ ਹੈ ਜੋ ਬਹੁਤ ਛੋਟੀ ਉਮਰੇ ਗੂਗਲ ਨਾਲ ਸਾਂਝ ਬਣਾ ਗਿਆ ਸੀ।
ਕੁਲਦੀਪ ਬੁੱਟਰ ਤੇ ਉਹਨਾਂ ਦੋ ਬੱਚਿਆਂ ਦੇ ਨਾਲ ਬੈਠਿਆ ਸਾਰਾ ਆਲਾ ਦੁਆਲਾ ਸਕਰਾਤਮਿਕਤਾ ਸੰਗ ਭਰਿਆ ਭਰਿਆ ਜਿਹਾ ਜਾਪਿਆ। ਜਦੋਂ ਕੁਲਦੀਪ ਬੁੱਟਰ ਨੂੰ ਪ੍ਰੇਰਨਾ ਦਾ ਕਾਰਨ ਸਰੋਤ ਪੁੱਛਿਆ, ਸਕਾਲਸ਼ਿਪ ਸਕੀਮ ਸਬੰਧੀ ਗੱਲ ਕਰਦਿਆਂ ਜਦ ਕੁਲਦੀਪ ਬੁੱਟਰ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਆਸਟ੍ਰੇਲੀਆ ਤੋਂ ਇੱਕ ਪਾਰਸਲ ਆਇਆ ਸੀ, ਉਸ ਵਿੱਚ ਇਕ ਘੜੀ ਤੇ ਫੋਨ ਨੰਬਰ ਸੀ, ਫੋਨ ਕਰਨ ਤੇ ਪਤਾ ਲੱਗਿਆ ਪਾਰਸਲ ਭੇਜਣ ਵਾਲਾ ਉਹ ਬੱਚਾ ਹੈ ਜਿਸ ਦੀ ਕਿਸੇ ਵਕਤ ਮੈਂ ਸਕੂਲ ਦੀ ਫੀਸ ਦਿੱਤੀ ਸੀ, ਅੱਜ ਉਹ ਬੱਚਾ ਆਸਟ੍ਰੇਲੀਆ ਚ ਪੜ ਕੇ ਸੈਟਲ ਹੋ ਗਿਆ। ਉਸ ਗੱਲ ਨੇ ਮੈਨੂੰ ਬੜਾ ਪ੍ਰੇਰਿਤ ਕੀਤਾ ਕਿ ਲੋੜਵੰਦਾਂ ਵਿਦਿਆਰਥੀਆਂ ਮੱਦਦ ਲਈ ਕੁਝ ਕੀਤਾ ਜਾਵੇ।”**** ਦੋ ਪਲ ਲਈ ਇੰਝ ਜਾਪਿਆ ਇਸ ਸਾਰੇ ਵਰਤਾਰੇ ਚ ਕੁਲਦੀਪ ਬੁੱਟਰ ਇੱਕ ਸੂਰਜ ਤੇ ਸਕਾਲਰਸ਼ਿਪ ਲੈਣ ਵਾਲੇ ਛੇ ਵਿਦਿਆਰਥੀ ਚੰਦ ਦੀ ਤਰਾਂ ਜਾਪੇ, ** ਜਿਵੇਂ ਸੂਰਜ ਚੰਦ ਨੂੰ ਚਮਕਣ ਲਈ ਰੋਸ਼ਨੀ ਦਿੰਦਾ ਹੈ ***** ਹੁਣ ਇਸ ਛੇ ਚੰਨਾਂ ਨੇ ਆਪਣੀ ਚੰਨ ਚਾਨਣੀ ਰੋਸ਼ਨੀ ਨਾਲ ਸਮਾਜੀ ਹਨੇਰਾ ਭਜਾਉਣਾ ਹੈ।
ਪਰਮਾਤਮਾ ਅਜਿਹੀਆਂ ਰੂਹਾਂ ਨੂੰ ਚੜਦੀਆਂ ਕਲਾਂ ਬਖਸ਼ੇ।
#####
ਜਗਤਾਰ ਢੁੱਡੀਕੇ ਹਾਂਗਕਾਂਗ