ਪੁਲਿਸ ਕਮਿਸ਼ਨਰ ਹਾਂਗਕਾਂਗ ਵਲੋਂ ਪੁਲਿਸ ‘ਚ ਦਸਤਾਰਧਾਰੀਆਂ ਦੀ ਨਿਯੁਕਤੀ ਦਾ ਭਰੋਸਾ

0
616

ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਪੁਲਿਸ ਦੀ ਪਾਸਿੰਗ ਆਊਟ ਪਰੇਡ ਦੌਰਾਨ ਹਾਂਗਕਾਂਗ ਪੁਲਿਸ ਕਮਿਸ਼ਨਰ ਮਿ. ਸਿਊ ਚੱਕ-ਯੀ ਰੇਮੰਡ ਅਤੇ ਯਾਂਗ ਜੋਇ ਜ਼ੀ ਕਮਾਡੈਂਟ ਆਫ਼ ਔਕਸਰਲੀ ਪੁਲਿਸ ਵਲੋਂ ਸ਼ਮੂਲੀਅਤ ਕਰਨ ਪਹੁੰਚੇ ਪੰਜਾਬੀ ਭਾਈਚਾਰੇ ਦੇ ਪਤਵੰਤਿਆਂ ‘ਚ ਪ੍ਰਧਾਨ ਖ਼ਾਲਸਾ ਦਿਵਾਨ ਨਿਰਮਲ ਸਿੰਘ ਪਟਿਆਲਾ, ਖਜ਼ਾਨਚੀ ਜਗਜੀਤ ਸਿੰਘ ਚੋਹਲਾ ਸਾਹਿਬ ਅਤੇ ਹਾਂਗਕਾਂਗ ਪੁਲਿਸ ਫਾਈਟ ਕ੍ਰਾਈਮ ਅੰਬੈਸਡਰ ਅਤੇ ਆਰ. ਆਈ. ਈ. ਡਬਲਿਊ. ਏ. ਦੇ ਸੰਸਥਾਪਕ ਬਲਜਿੰਦਰ ਸਿੰਘ ਜਿੰਮੀ ਨੂੰ ਦਸਤਾਰਧਾਰੀ ਨੌਜਵਾਨਾਂ ਦੀ ਹਾਂਗਕਾਂਗ ਪੁਲਿਸ ਵਿਚ ਨਿਯੁਕਤੀ ਕਰਨ ਦਾ ਭਰੋਸਾ ਦਿੱਤਾ | ਇਸ ਮੌਕੇ ਪੰਜਾਬੀ ਭਾਈਚਾਰੇ ਦੇ ਪਤਵੰਤਿਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕਰਨ ਮੌਕੇ ਮੂ. ਮੀ. ਮੇਰਮ ਗਿੰਮੀ ਸੁਪਰਡੈਂਟ ਆਫ਼ ਪੁਲਿਸ ਔਕਸਰਲੀ ਸਪੋਟਰ ਬਿਊਰੋ ਵੀ ਹਾਜ਼ਰ ਸਨ | ਸਮਾਜਸੇਵੀ ਬਲਜਿੰਦਰ ਸਿੰਘ ਜਿੰਮੀ ਦੇ ਉਪਰਾਲੇ ਸਦਕਾ ਇਹ ਯਤਨ ਆਰੰਭੇ ਗਏ ਹਨ ਅਤੇ ਜਿੰਮੀ ਵਲੋਂ ਫਾਇਰ ਡਿਪਾਰਟਮੈਂਟ, ਜੇਲ੍ਹ ਵਿਭਾਗ ਸਮੇਤ ਹੋਰ ਬਹੁਤ ਸਾਰੇ ਹਾਂਗਕਾਂਗ ਦੇ ਸਰਕਾਰੀ ਅਦਾਰਿਆਂ ਵਿਚ ਘੱਟ ਗਿਣਤੀ ਭਾਈਚਾਰੇ ਦੀਆਂ ਨੌਕਰੀਆਂ ‘ਚ ਭਰਤੀ ਦੀਆਂ ਸ਼ਲਾਘਾਯੋਗ ਕੋਸ਼ਿਸ਼ਾਂ ਜਾਰੀ ਹਨ |