ਪਾਕਿਸਤਾਨੀ ਡਾਕਟਰ ਬਣਿਆ ਚੀਨੀਆਂ ਲਈ ‘ਹੀਰੋ’

0
595

ਵੁਹਾਨ :”ਮੈਂ ਕੁਝ ਖ਼ਾਸ ਨਹੀਂ ਕੀਤਾ। ਮੈਂ ਜਿਹੜੀ ਸਹੁੰ ਚੁੱਕੀ ਸੀ ਸਿਰਫ਼ ਉਸ ਦੀ ਪਾਲਣਾ ਕੀਤੀ ਹੈ ਅਤੇ ਮੇਰਾ ਜ਼ਮੀਰ ਇਸ ਤੋਂ ਪਿੱਛੇ ਹਟਣ ਦੀ ਇਜਾਜ਼ਤ ਨਹੀਂ ਦਿੰਦਾ।”
ਅਜਿਹਾ ਕਹਿਣਾ ਹੈ ਡਾ. ਉਸਮਾਨ ਜੰਜੂਆ ਦਾ ਜੋ ਚੀਨ ਵਿਚ ਕੋਰੋਨਾਵਾਇਰਸ ਵਿਰੁੱਧ ਮੁਹਿੰਮ ਵਿਚ ਸ਼ਾਮਲ ਹੋਣ ਵਾਲੇ ਪਹਿਲੇ ਪਾਕਿਸਤਾਨੀ ਵਲੰਟੀਅਰ ਡਾਕਟਰ ਹਨ।
ਡਾ. ਉਸਮਾਨ ਜੰਜੂਆ ਚੀਨ ਦੇ ਹੁਨਾਨ ਇਲਾਕੇ ਦੀ ਚਾਂਗਾਸ਼ਾ ਮੈਡੀਕਲ ਯੂਨੀਵਰਸਿਟੀ ‘ਚ ਲੈਕਚਰਰ ਰਹੇ ਹਨ।
ਕੋਰੋਨਾਵਾਇਰਸ ਦੇ ਫੈਲਣ ਤੋਂ ਬਾਅਦ, ਡਾਕਟਰ ਉਸਮਾਨ ਜੰਜੂਆ ਵਲੰਟੀਅਰ ਵਜੋਂ ਸਾਹਮਣੇ ਆਏ ਅਤੇ ਉਹ ਉਦੋਂ ਤੋਂ ਚੀਨ ਵਿੱਚ ਕੋਰੋਨਾਵਾਇਰਸ ਨਾਲ ਲੜਨ ਵਾਲੇ ਪਹਿਲੇ ਅੰਤਰਰਾਸ਼ਟਰੀ ਡਾਕਟਰ ਬਣ ਗਏ ਹਨ। ਚੀਨੀ ਮੀਡੀਆ ਵੀ ਉਨ੍ਹਾਂ ਨੂੰ ‘ਹੀਰੋ’ ਦਾ ਦਰਜਾ ਦੇ ਰਿਹਾ ਹੈ। ਚੀਨ ਦੇ ਵੁਹਾਨ ਸ਼ਹਿਰ ਵਿੱਚ ਹੀ ਸਭ ਤੋਂ ਪਹਿਲਾਂ ਕੋਰੋਨਾਵਾਇਰਸ ਸਾਹਮਣੇ ਆਇਆ ਸੀ ਅਤੇ ਉਹੀ ਇਲਾਕਾ ਸਭ ਤੋਂ ਵੱਧ ਪ੍ਰਭਾਵਿਤ ਹੈ। ਦਰਅਸਲ ਵੁਹਾਨ ਵਿੱਚ ਇਸ ਵਾਇਰਸ ਨਾਲ ਨਜਿੱਠਣ ਲਈ ਚੀਨੀ ਡਾਕਟਰਾਂ ਨੂੰ ਆਪਣੀ ਇੱਛਾ ਨਾਲ ਕੰਮ ਕਰਨ ਲਈ ਸੱਦਾ ਭੇਜਿਆ ਗਿਆ ਹੈ ਅਤੇ ਇਸ ਨੂੰ ਮੈਡੀਕਲ ਸਟਾਫ਼ ਲਈ ‘ਖੁਦਕੁਸ਼ੀ ਮਿਸ਼ਨ’ ਦਾ ਨਾਮ ਦਿੱਤਾ ਗਿਆ ਹੈ।