ਨਸ਼ਾ ਤਸਕਰੀ ਦੇ ਦੋਸ਼ ‘ਚ 3 ਔਰਤਾਂ ਫੜੀਆਂ

0
220

ਹਾਂਗਕਾਂਗ(ਪੰਜਾਬੀ ਚੇਤਨ): ਪੁਲੀਸ ਨੇ ਤਿੰਨ ਔਰਤਾਂ ਨੂੰ ਟੀਨ ਸ਼ੂਈ ਵਾਈ ਵਿੱਚ 400,000 ਡਾਲਰ ਤੋਂ ਵੱਧ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਦੋਸ਼ ਅਧੀਨ ਗ੍ਰਿਫਤਾਰ ਕੀਤਾ ਹੈ।
ਯੂਏਨ ਲੌਂਗ ਡਿਵੀਜ਼ਨ ਦੀ ਪੁਲਿਸ ਨੇ ਮਿਲੀ ਗੁਪਤ ਸੂਚਨਾ ਦੇ ਅਧਾਰ ਤੇ ਜਾਂਚ ਕਰਨ ਤੋਂ ਬਾਅਦ, ਕੱਲ ਦੁਪਹਿਰ ਟਿਨ ਸ਼ੂਈ ਵਾਈ ਵਿੱਚ ਇੱਕ ਹੋਟਲ ਦੇ ਕਮਰੇ ਵਿੱਚ ਛਾਪਾ ਮਾਰਿਆ। ਅਧਿਕਾਰੀਆਂ ਨੇ 420 ਗ੍ਰਾਮ ਕੇਟਾਮਾਈਨ, 230 ਗ੍ਰਾਮ ਕੋਕੀਨ ਅਤੇ 10 ਗ੍ਰਾਮ “ਆਈਸ” ਨਸ਼ੀਲੇ ਪਦਾਰਥ ਜ਼ਬਤ ਕੀਤੇ।
ਅਧਿਕਾਰੀਆਂ ਦੇ ਅਨੁਸਾਰ, ਜ਼ਬਤ ਕੀਤੇ ਗਏ ਸਾਮਾਨ ਦੀ ਕੀਮਤ ਲਗਭਗ 400,000 ਹਾਂਗਕਾਂਗ ਡਾਲਰ ਹੈ।