ਟੋਕੀਓ ਉਲੰਪਿਕ ਤੇ ਕਰੋਨਾ ਦੇ ਬੱਦਲ!

0
440

ਟੋਕੀਓ (ਏਜੰਸੀਆਂ ):ਜਾਨਲੇਵਾ ਕੋਰੋਨਾ ਵਾਇਰਸ ਦਾ ਸੰਕਟ ਟੋਕਿਓ ਓਲੰਪਿਕ 2020 ‘ਤੇ ਮੰਡਰਾਉਣ ਲੱਗਾ ਹੈ। ਨਿਊਜ਼ ਏਜੰਸੀ ਤੋਂ ਮਿਲੀ ਜਾਣਕਾਰੀ ਮੁਤਾਬਿਕ ਕੌਮਾਂਤਰੀ ਓਲੰਪਿਕ ਕਮੇਟੀ ਦੇ ਇੱਕ ਸੀਨੀਅਰ ਮੈਂਬਰ ਨੇ ਦੱਸਿਆ ਕਿ ਜੇ ਮਈ ਦੇ ਅੰਤ ਤਕ ਕੋਰੋਨਾ ਵਾਇਰਸ ‘ਤੇ ਕਾਬੂ ਨਾ ਪਾਇਆ ਜਾ ਸਕਿਆ ਤਾਂ ਓਲੰਪਿਕ ਖੇਡ ਰੱਦ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਵਿੱਚ ਓਲੰਪਿਕ ਖੇਡਾਂ ਦਾ ਸਮਾਂ ਬਦਲਿਆ ਨਹੀਂ ਜਾਵੇਗਾ ਅਤੇ ਨਾ ਹੀ ਉਨ੍ਹਾਂ ਨੂੰ ਮੁਲਤਵੀ ਕੀਤਾ ਜਾਵੇਗਾ, ਸਗੋਂ ਖੇਡਾਂ ਨੂੰ ਰੱਦ ਕਰ ਦਿੱਤਾ ਜਾਵੇਗਾ। ਜਾਪਾਨ ਦੇ ਹੋਕਿੱਡੇ ਸੂਬੇ ‘ਚ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਕੂਲ ਬੰਦ ਕਰ ਦਿੱਤੇ ਗਏ ਹਨ। ਜਾਪਾਨ ਦੇ ਉੱਤਰੀ ਸੂਬੇ ਆਈਸਲੈਂਡ ‘ਚ ਹੁਣ ਤਕ ਕੋਰੋਨਾ ਵਾਇਰਸ ਦੇ 35 ਮਾਮਲੇ ਸਾਹਮਣੇ ਆ ਚੁੱਕੇ ਹਨ।
ਇਥੇ ਵੀ ਜਿਕਰਯੋਗ ਹੈ ਕਿ 2016 ਜੀਕਾ ਵਾਇਰਸ ਦੌਰਾਨ ਹੀ ਰਿਓ ਉਲੰਪਿਕ ਖੇਡਾਂ ਬਰਾਜੀਲ ਵਿਚ ਹੋਈਆਂ ਸਨ, ਪਰ 1896 ਤੋਂ ਸੁਰੂ ਹੋਈਆਂ ਇਨਾਂ ਖੇਡਾਂ ਨੂੰ 1940 ਚ’ ਵਿਸਵ ਯੁੱਧ ਸਮੇਂ ਮੁਅਤਲ ਕੀਤਾ ਗਿਆ ਸੀ, ਉਸ ਵੇਲੇ ਵੀ ਇਹ ਟੋਕੀਓ ਵਿਚ ਹੀ ਹੋਣੀਆਂ ਸਨ।