ਜੈਮਲ ਸਿੰਘ ‘ਮੀਰਾਂਕੋਟ’ ਦੇ ਦਿਹਾਂਤ ‘ਤੇ ਹਾਂਗਕਾਂਗ ਵਸਦੇ ਭਾਈਚਾਰੇ ‘ਚ ਸੋਗ

0
2046

ਹਾਂਗਕਾਂਗ (ਜੰਗ ਬਹਾਦਰ ਸਿੰਘ)-ਕਬੀਰ 30 ਸਾਲ ਹਾਂਗਕਾਂਗ ਦੇ ਵਸਨੀਕ ਰਹੇ ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਨਿਵਾਸੀ ਜੈਮਲ ਸਿੰਘ ਮੀਰਾਂਕੋਟ ਦੇ 54 ਸਾਲ ਦੀ ਉਮਰ ਵਿਚ ਗੰਭੀਰ ਬਿਮਾਰੀ ਕਾਰਨ ਹੋਏ ਦਿਹਾਂਤ ਦੀ ਖ਼ਬਰ ਨਾਲ ਹਾਂਕਗਾਂਗ ਵਸਦੇ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਫ਼ੈਲ ਗਈ | ਖੁਸ਼ਮਿਜਾਜ਼ ਅਤੇ ਮਿਲਾਪੜੇ ਸੁਭਾਅ ਨਾਲ ਜਾਣੇ ਜਾਂਦੇ ਸ: ਜੈਮਲ ਸਿੰਘ ਹਾਂਗਕਾਂਗ ਵਿਚ ਰਹਿੰ ਦਿਆਂ ਜਿੱਥੇ ਸਮਾਜ ਸੇਵਾ ਨਾਲ ਜੁੜੇ ਰਹੇ, ਉਥੇ ਇੰਗਲੈਂਡ ਦੇ ਸ਼ਹਿਰ ਲੈਸਟਰ ਵਿਚ ਰਾਜਨੀਤੀ ਵਿਚ ਸਰਗਰਮ ਰਹਿੰ ਦਿਆਂ ਕਾਂਗਰਸ ਪਾਰਟੀ ਦੇ ਉੱਚ ਅਹੁਦਿਆਂ ‘ਤੇ ਜ਼ਿੰਮੇਵਾਰੀਆਂ ਨਿਭਾਉਂਦੇ ਰਹੇ | ਉਨ੍ਹਾਂ ਦੇ ਦਿਹਾਂਤ ‘ਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕਰਨ ਵਾਲਿਆਂ ਵਿਚ ਸਤਪਾਲ ਸਿੰਘ ਮਾਲੂਵਾਲ, ਸੰਤੋਖ ਸਿੰਘ ਮੁੰਡਾ ਪਿੰਡ, ਲਖਵਿੰਦਰ ਸਿੰਘ ਜੌਹਲ, ਦਿਲਬਾਗ ਸਿੰਘ ਲਾਲੀ ਬੁੱਘਾ, ਮਲਕੀਤ ਸਿੰਘ ਮੁੰਡਾ ਪਿੰਡ, ਕਰਤਾਰ ਸਿੰਘ ਭਾਲਾ, ਗੁਰਮੀਤ ਸਿੰਘ ਪੰਨੂੰ, ਸਵਰਨ ਸਿੰਘ ਮਾਲੂਵਾਲ, ਮੁਖਤਿਆਰ ਸਿੰਘ, ਹਰਜੀਤ ਸਿੰਘ, ਕਸ਼ਮੀਰ ਸਿੰਘ ਸ਼ੀਰਾ, ਰਣਜੀਤ ਸਿੰਘ ਔਜਲਾ ਤੇ ਹੋਰ ਸ਼ਾਮਿਲ ਹਨ |