ਜੁੱਤੀਆਂ ਦੇ ਰੁੱਖ ਦਾ ਰਾਜ਼?

0
424

ਤੁਸੀਂ ਫੁੱਲਾਂ, ਫਲ਼ਾਂ ਤੇ ਸਬਜ਼ੀਆਂ ਦੇ ਰੁੱਖ ਤਾਂ ਵੇਖੇ ਹੋਣਗੇ ਪਰ ਕੀ ਤੁਸੀਂ ਕਦੀ ਜੁੱਤੀਆਂ ਦਾ ਰੁੱਖ ਵੇਖਿਆ ਹੈ। ਜੁੱਤੀਆਂ ਦੇ ਰੁੱਖ ਨੂੰ ਆਮ ਤੌਰ ’ਤੇ ‘ਕਲਾਸਕਾ ਸ਼ੂ ਟ੍ਰੀ’ ਕਿਹਾ ਜਾਂਦਾ ਹੈ। 3
ਜੁੱਤੀਆਂ ਦੇ ਇਹ ਰੁੱਖ ਉੱਤਰ-ਪੱਛਮ ਦੇ ਮਿਸ਼ੀਗਨ ਵਿੱਚ ਵੇਖੇ ਜਾ ਸਕਦੇ ਹਨ। ਦੱਸਿਆ ਜਾਂਦਾ ਹੈ ਕਿ ਇੱਥੋਂ ਹੀ ਜੁੱਤੀਆਂ ਦੇ ਰੁੱਖਾਂ ਦਾ ਕਲਚਰ ਸ਼ੁਰੂ ਹੋਇਆ ਸੀ। ਹਾਲਾਂਕਿ ਦੁਨੀਆ ਭਰ ’ਚ ਤਕਰੀਬਨ 100 ਅਜਿਹੀਆਂ ਥਾਵਾਂ ਹਨ ਜਿੱਥੇ ਸ਼ੂ ਟ੍ਰੀ ਵੇਖੇ ਜਾ ਸਕਦੇ ਹਨ।
ਸ਼ੂ ਟ੍ਰੀ ਦੇ ਪਿੱਛੇ ਦਾ ਭੇਤ ਕਿਸੇ ਨੂੰ ਪਤਾ ਨਹੀਂ, ਲੋਕ ਇਸ ਸਬੰਧੀ ਅੰਦਾਜ਼ਾ ਹੀ ਲਾਉਂਦੇ ਹਨ। ਕਈ ਲੋਕ ਦੱਸਦੇ ਹਨ ਕਿ ਸ਼ੂ ਟ੍ਰੀ 1995 ਤੋਂ ਵੇਖੇ ਜਾ ਰਹੇ ਹਨ। ਸ਼ੁਰੂ ਕਦੋਂ ਹੋਏ, ਇਹ ਕਿਸੀ ਨੂੰ ਨਹੀਂ ਪਤਾ। ਕਈ ਲੋਕ ਮੰਨਦੇ ਹਨ ਕਿ ਇਨ੍ਹਾਂ ਰੁੱਖਾਂ ਦੀ ਸ਼ੁਰੂਆਤ ਮਿਸ਼ੀਗਨ ’ਚ ਹੋਈ ਜਿਸ ਨੂੰ ਸੀਰੀਅਲ ਕਿਲਰ ਨੇ ਸ਼ੁਰੂ ਕੀਤਾ ਸੀ। ਅਜਿਹਾ ਉਸ ਨੇ ਇਸ ਲਈ ਕੀਤਾ ਕਿਉਂਕਿ ਉਹ ਜਾਣਨਾ ਚਾਹੁੰਦਾ ਸੀ ਕਿ ਹੁਣ ਤਕ ਉਸ ਨੇ ਕਿੰਨੇ ਜਣਿਆਂ ਦਾ ਕਤਲ ਕੀਤਾ ਹੈ ਤਾਂ ਉਸ ਨੇ ਸਾਰੇ ਸਾਰੇ ਕਤਲ ਹੋਏ ਲੋਕਾਂ ਦੀਆਂ ਜੁੱਤੀਆਂ ਰੁੱਖ ਨਾਲ ਟੰਗ ਦਿੱਤੀਆਂ। ਕਈ ਲੋਕ ਜਾਣ ਤੋਂ ਪਹਿਲਾਂ ਆਪਣੀ ਯਾਦ ਦੇ ਤੌਰ ’ਤੇ ਵੀ ਰੁੱਖ ’ਤੇ ਆਪਣੀ ਜੁੱਤੀ ਟੰਗ ਦਿੰਦੇ ਹਨ। ਉੱਤਰੀ ਅਮਰੀਕਾ ’ਚ ਲੋਕ ਵਾਧੂ ਜੁੱਤੀਆਂ ਰੁੱਖਾਂ ’ਤੇ ਟੰਗ ਦਿੰਦੇ ਹਨ ਤਾਂ ਕਿ ਇਹ ਜ਼ਰੂਰਤਮੰਦਾਂ ਦੇ ਕੰਮ ਆ ਸਕਣ।
ਕਿਹਾ ਜਾਂਦਾ ਹੈ ਕਿ ਦੂਜੇ ਵਿਸ਼ਵ ਯੁੱਧ ਬਾਅਦ ਜਵਾਨਾਂ ਨੇ ਵੀ ਲੜਾਈ ਛੱਡ ਕੇ ਅੱਗੇ ਵਧਣ ਦੀ ਉਮੀਦ ਵਿੱਚ ਆਪਣੀਆਂ ਜੁੱਤੀਆਂ ਰੁੱਖਾਂ ’ਤੇ ਟੰਗ ਦਿੱਤੀਆਂ ਸਨ। ਇਹ ਸ਼ੂ ਟ੍ਰੀ ਹਵਾਈ, ਆਸਟਰੇਲੀਆ, ਜਰਮਨੀ, ਨੀਦਰਲੈਂਡ, ਸਾਊਥ ਅਫ਼ਰੀਕਾ ਤੇ ਯੂਕੇ ’ਚ ਆਸਾਨੀ ਨਾਲ ਵੇਖੇ ਜਾ ਸਕਦੇ ਹਨ। ਯੂਰਪ ਤੇ ਅਮਰੀਕਾ ਵਿੱਚ ਜੁੱਤੀਆਂ ਨੂੰ ਰੁੱਖਾਂ ’ਤੇ ਟੰਗਣ ਨੂੰ ਫਰਟੀਲਿਟੀ ਨਾਲ ਜੋੜ ਕੇ ਵੇਖਿਆ ਜਾਂਦਾ ਹੈ। ਇੱਥੇ ਲੋਕਾਂ ਨੂੰ ਅਸਲ ਰਿਵਾਜ਼ ਤਾਂ ਨਹੀਂ ਪਤਾ ਪਰ ਇਹ ਲੋਕ ਸੈਕਸ ਲਾਈਫ਼ ਠੀਕ ਨਾ ਹੋਣ ’ਤੇ ਆਪਣੀ ਜੁੱਤੀ ਰੁੱਖ ’ਤੇ ਟੰਗ ਦਿੰਦੇ ਹਨ।