ਗੁਰਬਾਣੀ ਸਬੰਧੀ ਹਾਂਗਕਾਂਗ ਦਾ ਪਹਿਲਾ ਰੇਡੀਓ ਪ੍ਰਗਰਾਮ 12 ਤੋਂ

0
581

ਹਾਂਗਕਾਂਗ(ਪਚਬ):ਹਾਂਗਕਾਂਗ ਦੇ ਪੰਜਾਬੀਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਪਹਿਲੀ ਵਾਰ ਸਿੱਖ ਧਰਮ ਸਬੰਧੀ ਇਕ ਪ੍ਰਗੋਰਾਮ ਹਾਂਗਕਾਂਗ ਦੇ ਰੇਡੀਓ ਸਟੇਸ਼ਨ ਤੋ ਪੇਸ਼ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਈ ਗੁਰਮੇਲ ਸਿੰਘ ਸਾਬਕਾ ਮਨੇਜਰ ਖਾਲਸਾ ਦੀਵਾਨ ਹਾਂਗਕਾਂਗ ਨੇ ਦਸਿਆ ਕਿ 12 ਜਨਵਰੀ ਤੋਂ ਸੁਰੂ ਹੋਣ ਵਾਲਾ ਇਹ ਪ੍ਰਗੋਰਾਮ 12 ਜਨਵਰੀ ਤੋ ਹਰ ਐਤਵਾਰ ਰਾਤ 10.00-10.30 ਵਜੇ ਤੱਕ ਸੀਆਈਬੀਐਸ ਆਰ ਟੀ ਐਚ ਕੇ AM621 ‘ਤੇ ਹੋਵੇਗਾ।ਪੰਜਾਬੀ ਅਤੇ ਅਗਰੇਜ਼ੀ ਭਾਸ਼ਾ ਵਿਚ ਪੇਸ਼ ਹੋਣ ਵਾਲੇ ਇਸ ਪ੍ਰੋਗਰਾਮ ਨੂੰ ਰੇਡੀਓ ਸੈਟ ਤੋਂ ਇਲਾਵਾ ਹੇਠਲੇ ਲਿੰਕ ਜਾ ਫਿਰ ਰੇਡੀਓ ਦੀ ਐਪ ਤੋਂ ਸੁਣਿਆ ਜਾ ਸਕਦਾ ਹੈ।

https://www.rthk.hk/radio/pth/programme/g0941_kal_taran_guru_nanak