ਗੁਰਦੁਆਰਾ ਖ਼ਾਲਸਾ ਦੀਵਾਨ ਪ੍ਰਬੰਧਕ ਕਮੇਟੀ ਦੀ ਚੋਣ 12 ਨੂੰ

0
395

ਹਾਂਗਕਾਂਗ (ਜੰਗ ਬਹਾਦਰ ਸਿੰਘ)-ਭਾਰਤ ਦੀ ਜੰਗ-ਏ-ਆਜ਼ਾਦੀ ਦੇ ਮਹਾਂਨਾਇਕ ਗ਼ਦਰੀ ਯੋਧਿਆਂ ਅਤੇ ਸੰਸਾਰ ਜੰਗਾਂ ਦੇ ਸਿੱਖ ਫ਼ੌਜੀਆਂ ਦੇ ਇਤਿਹਾਸ ਨਾਲ ਸਬੰਧਿਤ ਹਾਂਗਕਾਂਗ ਦੇ ਇਕੋ-ਇਕ ਗੁਰਦੁਆਰਾ ਖ਼ਾਲਸਾ ਦੀਵਾਨ (ਸਿੱਖ ਟੈਂਪਲ) ਦੀ ਨਵੀਂ ਪ੍ਰਬੰਧ ਕਮੇਟੀ ਦੀ ਚੋਣ 12 ਮਈ, ਦਿਨ ਐਤਵਾਰ ਨੂੰ ਬੁਲਾਈ ਗਈ ਸਾਲਾਨਾ ਸਧਾਰਨ ਮੀਟਿੰਗ ਵਿਚ ਕੀਤੀ ਜਾਵੇਗੀ, ਜਿਸ ਸਬੰਧੀ ਖ਼ਾਲਸਾ ਦੀਵਾਨ ਪ੍ਰਬੰਧਕੀ ਬੋਰਡ ਵਲੋਂ ਲੰਘੇ ਐਤਵਾਰ 11 ਵਜੇ ਸਵੇਰ ਤੱਕ 8 ਅਹੁਦੇਦਾਰਾਂ ਅਤੇ 5 ਮੈਂਬਰਾਂ ਲਈ ਉਮੀਦਵਾਰਾਂ ਦੇ ਨਾਮਜ਼ਦਗੀ ਫਾਰਮ ਜਮ੍ਹਾਂ ਕਰਵਾਉਣ ਦੇ ਕੰਮ ਮੁਕੰਮਲ ਕਰ ਲਿਆ ਗਿਆ ਹੈ | ਜ਼ਿਕਰਯੋਗ ਹੈ ਕਿ ਖ਼ਾਲਸਾ ਦੀਵਾਨ ਪ੍ਰਬੰਧਕ ਕਮੇਟੀ ਦੀ ਚੋਣ ਗੁਰੂ ਮਹਾਰਾਜ ਦੇ ਸਨਮੁੱਖ ਸੰਗਤਾਂ ਦੀ ਹਾਜ਼ਰੀ ਵਿਚ ਪਰਚੀ ਸਿਸਟਮ ਰਾਹੀਂ ਕੀਤੀ ਜਾਂਦੀ ਹੈ | ਇਸ ਮੌਕੇ ਬੀਤੇ ਵਰ੍ਹੇ ਦੀ ਚੋਣ ਦੇ ਮਿੰਟਸ ਅਤੇ ਕਮੇਟੀ ਦਾ ਸਾਲਾਨਾ ਹਿਸਾਬ ਮੈਂਬਰਾਂ ਦੀ ਸਹਿਮਤੀ ਲੈ ਕੇ ਪਾਸ ਕਰਵਾਇਆ ਜਾਂਦਾ ਹੈ |