ਖਾਲਸਾ ਮਿੰਨੀ ਹਾਕੀ ਟੂਰਨਾਮੈਂਟ 23 ਨੂੰ

0
418

ਹਾਂਗਕਾਂਗ(ਪਚਬ); ਹਾਂਗਕਾਂਗ ਵਿਚ ਹੋਣ ਵਾਲਾ ਸਲਾਨਾ ਖਾਲਸਾ ਮਿੰਨੀ ਹਾਕੀ ਟੂਰਨਾਮੈਂਟ ਇਸ ਵਾਰ 23 ਮਾਰਚ 2019 ਦਿਨ ਸ਼ਨਿਚਰਵਾਰ ਨੂੰ ਹੋਰ ਰਿਹਾ ਹੈ। ਹੈਵੀ ਵੈਲੀ ਦੀਆਂ ਖੇਡ ਮੈਦਾਨਾਂ  ਵਿੱਚ ਹੋਣ ਵਾਲਾ ਇਹ ਟੂਰਨਾਮੈਨਟ ਸਵੇਰੇ 9 ਵਜੇ ਸੁਰੂ ਹੋਵੇਗਾ ਤੇ ਪ੍ਰਬੰਧਕਾਂ ਮੁਤਾਬਕ ਸਮਾਪਤੀ ਦਾ ਸਮਾਂ 2 ਵਜੇ ਬਾਅਦ ਦੁਪਹਿਰ ਹੈ। ਇਸ ਵਾਰ 70 ਦੇ ਕਰੀਬ ਟੀਮਾਂ ਵਿਚ ਭਾਗ ਲੈਣਗੀਆਂ ਜਿਨਾਂ ਨੂੰ 16 ਸਾਲ ਤੱਕ ਦੀ ਉਮਰ ਦੇ ਵੱਖ-ਵੱਖ ਗਰੁਪਾਂ ਵਿੱਚ ਵੰਡਿਆ ਗਿਆ ਹੈ। ਯਾਦ ਰਹੇ ਇਹ ਹਾਕੀ ਟੂਰਨਾਮੈਂਟ ਸਵਰਗੀ ਸ: ਬੂਟਾ ਸਿੰਘ ਜੀ ਦੀ ਯਾਦ ਵਿਚ ਹੁੰਦਾ ਹੈ ਜਿਨਾਂ ਦਾ ਹਾਂਗਕਾਂਗ ਤੇ ਖਾਸ ਕਰਕੇ ਖਾਲਸਾ ਕਲੱਬ ਨੂੰ ਹਾਕੀ ਪ੍ਰਤੀ ਅਹਿਮ ਯੋਗਦਾਨ ਹੈ।