ਕੀ ਮਿਲਣਗੇ ਸੁਖਪਾਲ ਖਹਿਰਾ ਤੇ ਧਰਮਵੀਰ ਗਾਂਧੀ ਦੇ ਦਿਲ?

0
411

ਪਟਿਆਲਾ : ਡਾ਼ ਧਰਮਵੀਰ ਗਂਧੀ ਤੋਂ ਉਨ੍ਹਾਂ ਦੀ ਸਾਬਕਾ ਕਾਂਗਰਸੀ ਆਗੂ ਜਗਮੀਤ ਬਰਾਰ ਨਾਲ ਹੋਈ ਰੈਲੀ ਦੌਰਾਨ ਜਦੋਂ ਪੁੱਛਿਆ ਗਿਆ ਕਿ ਉਹ ਆਪ ਦੀ ਪੰਜਾਬ ਇਕਾਈ ਵਿਚ ਉਥਲ-ਪੁਥਲ ਨੂੰ ਕਿਵੇਂ ਦੇਖਦੇ ਹਨ, ਤਾਂ ਗਾਂਧੀ ਨੇ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਪਾਰਟੀ ਅੰਦਰ ਓਹੀ ਮੁੱਦੇ ਉਠਾ ਰਹੇ ਹਨ ਜੋ ਮੈਂ 2015 ਵਿੱਚ ਚੁੱਕੇ ਸਨ।
ਗਾਂਧੀ ਨੇ ਕਿਹਾ- “ਮੈਂ ਖਹਿਰਾ ਦੇ 9 ਸਤੰਬਰ ਵਿੱਚ ਹੋਣ ਵਾਲੇ ਪਟਿਆਲਾ ਜ਼ਿਲ੍ਹਾ ਸੰਮੇਲਨ ਵਿਚ ਹਾਜ਼ਰ ਹੋਵਾਂਗਾ। ਉਹ ਪੰਜਾਬ ਨਾਲ ਸਬੰਧਿਤ ਕੁਝ ਮੁੱਦਿਆਂ ਨੂੰ ਉਠਾ ਰਹੇ ਹਨ ਤੇ ਉਹ ਸਹੀ ਵੀ ਨਜ਼ਰ ਆ ਰਹੇ ਹਨ। ਮੈਂ ਇਨ੍ਹਾਂ ਮੁੱਦਿਆ ‘ਤੇ ਉਨ੍ਹਾਂ ਨਾਲ ਹਾਂ। ਉਨ੍ਹਾਂ ਨੇ (ਖਹਿਰਾ) ਕਿਹਾ ਹੈ ਕਿ ਆਪ ਦੀ ਰਾਜ ਇਕਾਈ ਕੋਲ ਸੰਸਥਾਗਤ ਖੁਦਮੁਖਤਿਆਰੀ ਹੋਣੀ ਚਾਹਾਦੀ ਹੈ ਤੇ ਉਨ੍ਹਾਂ ਦੀ ਇਹ ਮੰਗ ਵੀ ਸਹੀ ਹੈ।
ਉਨ੍ਹਾਂ ਨੇ ਕਿਹਾ ਕਿ ਉਹ ਪਟਿਆਲਾ ਤੋਂ 2019 ਦੀਆਂ ਸੰਸਦੀ ਚੋਣਾਂ ਲੜਨਗੇ, ਭਾਵੇਂ ਉਹ ਆਜ਼ਾਦ ਹੀ ਕਿਉਂ ਨਾ ਲੜਨ।
“ਸਾਡਾ ‘ਪੰਜਾਬ ਮੰਚ’ 2019 ਦੀਆਂ ਚੋਣਾਂ ਤੋਂ ਪਹਿਲਾਂ ਇਕ ਸਿਆਸੀ ਪਾਰਟੀ ਦਾ ਰੂਪ ਲੈ ਲਵੇਗਾ। ਅਸੀਂ ਪੰਜਾਬ ਵਿਚ ਇਕ ਵਿਹਾਰਕ ਖੇਤਰੀ ਤੀਜੇ ਬਦਲ ਨੂੰ ਤਰਜੀਹ ਦੇਵਾਂਗੇ। “