ਕਿਸਮਤ : ਤਿੰਨ ਚੋਣਾਂ ਹਾਰੇ, ਹੁਣ ਲਗਾਤਾਰ ਦੂਸਰੀ ਵਾਰ ਪ੍ਰਧਾਨ ਬਣੇ

0
262

ਜਲੰਧਰ : ਲਗਾਤਾਰ ਦੂਸਰੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਇਸ ਤੋਂ ਪਹਿਲਾਂ ਤਿੰਨ ਵਾਰ ਵਿਧਾਨ ਸਭਾ ਚੋਣਾਂ ‘ਚ ਹਾਰ ਦਾ ਸਾਹਮਣਾ ਕਰ ਚੁੱਕੇ ਹਨ। ਸੰਤ ਹਰਚਨ ਸਿੰਘ ਲੌਂਗੋਵਾਲ ਨਾਲ ਸਿਆਸੀ ਜੀਵਨ ਦੀ ਸ਼ੁਰੂਆਤ ਕਰਨ ਵਾਲੇ ਗੋਬਿੰਦ ਸਿੰਘ ਸਾਲ 2000 ਦੌਰਾਨ ਬਾਦਲ ਸਰਕਾਰ ‘ਚ ਸੂਬੇ ਦੇ ਸਿੰਚਾਈ ਮੰਤਰੀ ਵੀ ਰਹਿ ਚੁੱਕੇ ਹਨ। ਪ੍ਰਾਈਵੇਟ ਤੌਰ ‘ਤੇ ਗ੍ਰੈਜੂਏਸ਼ਨ ਕਰ ਚੁੱਕੇ ਗੋਬਿੰਦ ਸਿੰਘ ਲੌਂਗੋਵਾਲ ਸਾਲ 1987 ‘ਚ ਮਾਰਕਫੈਡ ਪੰਜਾਬ ਦੇ ਚੇਅਰਮੈਨ ਅਤੇ ਸਾਲ 2009 ‘ਚ ਸੰਗਰੂਰ ਦੇ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਵੀ ਰਹੇ ਹਨ।

ਲੌਂਗੋਵਾਲ ਸਾਲ 1985, 1997 ਅਤੇ 2002 ਵਿਚ ਧਨੌਲਾ ਤੋਂ ਜਿੱਤ ਪ੍ਰਾਪਤ ਕਰਕੇ ਵਿਧਾਇਕ ਰਹਿ ਚੁੱਕੇ ਹਨ। ਇਸ ਤੋਂ ਬਾਅਦ ਲੌਂਗੋਵਾਲ 2007 ਅਤੇ 2012 ਵਿਚ ਲਗਾਤਾਰ ਦੋ ਵਾਰ ਚੋਣਾਂ ਹਾਰ ਗਏ। ਇਸ ਦਰਮਿਆਨ 2015 ਵਿਚ ਸੰਗਰੂਰ ‘ਚ ਹੋਈ ਜ਼ਿਮਨੀ ਚੋਣ ਹੋਈ। ਇਥੇ ਫਿਰ ਅਕਾਲੀ ਦਲ ਵਲੋਂ ਲੌਂਗੋਵਾਲ ‘ਤੇ ਕਿਸਮਤ ਅਜ਼ਮਾਈ ਅਤੇ ਇਸ ਚੋਣ ਵਿਚ ਲੌਂਗੋਵਾਲ ਨੇ ਫਤਿਹ ਹਾਸਲ ਕੀਤੀ।