ਕਾਰ ਦੇ ਬੋਨੇਟ ‘ਤੇ ਤਲੀਆਂ ਮੱਛੀਆਂ

0
422

ਬੀਜਿੰਗ: ਗਰਮੀ ਇਸ ਤਰ੍ਹਾਂ ਵਧ ਰਹੀ ਹੈ ਕਿ ਲੋਕ ਧੁੱਪ ਦੇ ਸੇਕ ਵਿੱਚ ਮੱਛੀ ਤੇ ਅੰਡੇ ਫਰਾਈ ਕਰ ਰਹੇ ਹਨ। ਅਜਿਹਾ ਹੀ ਮਾਮਲਾ ਚੀਨ ਵਿੱਚ ਦੇਖਿਆ ਗਿਆ ਹੈ, ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਚਾਈਨੀਜ਼ ਅਖ਼ਬਾਰ ਪੀਪਲਜ਼ ਡੇਲੀ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚ ਦਿੱਸ ਰਿਹਾ ਹੈ ਕਿ ਇੱਕ ਔਰਤ ਕਾਰ ਦੇ ਬੋਨੇਟ ‘ਤੇ ਮੱਛੀਆਂ ਪਕਾ ਰਹੀ ਹੈ।

ਅਖ਼ਬਾਰ ਨੇ ਟਵੀਟ ਵਿੱਚ ਲਿਖਿਆ ਹੈ ਕਿ ਪੂਰਬੀ ਚੀਨ ਦੇ ਬਿੰਝਾਉ ਵਿੱਚ ਔਰਤ 40 ਡਿਗਰੀ ਸੈਲਸੀਅਸ ਤਾਪਮਾਨ ਵਿੱਚ ਕਾਰ ਦੇ ਬੋਨੇਟ ਨੂੰ ਤਵੇ ਵਜੋਂ ਵਰਤ ਕੇ ਮੱਛੀਆਂ ਪਕਾ ਰਹੀ ਸੀ।

ਤਸਵੀਰਾਂ ਵਿੱਚ ਦਿੱਸ ਰਿਹਾ ਹੈ ਕਿ ਔਰਤ ਤਕਰੀਬਨ ਪੰਜ ਛੋਟੀਆਂ ਮੱਛੀਆਂ ਨੂੰ ਸੁਰਮੇਰੰਗੀ ਕਾਰ ਦੇ ਬੋਨੇਟ ‘ਤੇ ਰੱਖਿਆ ਹੋਇਆ ਹੈ। ਇੱਕ ਹੋਰ ਫ਼ੋਟੋ ਵਿੱਚ ਉਸੇ ਮੁਟਿਆਰ ਨੇ ਮੱਛੀ ਨੂੰ ਚੌਪਸਟਿੱਕ (ਚੀਨੀ ਕਾਂਟਾ) ਨਾਲ ਫੜਿਆ ਹੋਇਆ। ਅਜਿਹਾ ਲੱਗ ਰਿਹਾ ਹੈ ਕਿ ਜਿਵੇਂ ਮੱਛੀ ਪੱਕ ਚੁੱਕੀ ਹੋਵੇ।

ਹਾਲਾਂਕਿ, ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਓੜੀਸ਼ਾ ਦੇ ਤੀਤਲਗੜ੍ਹ ਵਿੱਚ ਇੱਕ ਵਿਅਕਤੀ ਨੇ ਸੜਕ ‘ਤੇ ਅੰਡਾ ਪਕਾਇਆ ਸੀ। ਉਸ ਸਮੇਂ ਓੜੀਸ਼ਾ ਵਿੱਚ 45 ਡਿਗਰੀ ਸੈਲਸੀਅਸ ਦੀ ਭਿਆਨਕ ਗਰਮੀ ਸੀ। ਉਸ ਵਿਅਕਤੀ ਨੇ ਅੰਡਾ ਭੰਨਿਆ ਤੇ ਉਸ ਨੂੰ ਫ੍ਰਾਈਪੈਨ ਵਿੱਚ ਪਾ ਕੇ ਸੜਕ ਉਤੇ ਰੱਖ ਕੇ ਪਕਾਇਆ।