ਕਰੋਨਾ ਦਾ ਡਰ ਘੱਟ ਹੁੰਦੇ ਹੀ ਸਰਕਾਰ ਵਿਰੋਧੀ ਵਿਖਾਵੇ ਸੁਰੂ

0
380

ਹਾਂਗਕਾਂਗ(ਪਚਬ): ਦੁਨੀਆਂ ਭਰ ਵਿਚ ਭਾਵੇ ਅਜੇ ਵੀ ਕਰੋਨਾ ਦਾ ਕਹਿਰ ਜਾਰੀ ਹੈ ਪਰ ਹਾਂਗਕਾਂਗ ਵਿਚ ਇਸ ਬਿਮਾਰੀ ਤੋ ਕੁਝ ਰਾਹਤ ਮਿਲੀ ਹੈ। ਬੀਤੇ ਕਈ ਦਿਨਾਂ ਤੋ ਕੋਰਨਾ ਦੇ ਬਹੁਤੇ ਕੇਸ ਨਹੀ ਹੋ ਰਹੇ ਜੋ ਹੋ ਵੀ ਰਹੇ ਹਨ ਉਹ ਵੀ ਹਾਂਗਕਾਂਗ ਤੋ ਬਾਹਰ ਤੋ ਆਉਣ ਵਾਲੇ ਲੋਕ ਹਨ। ਇਸ ਤੋਂ ਬਾਅਦ ਭਾਵੇ ਸਰਕਾਰ ਨੇ ਕੁਝ ਛੂਟਾਂ ਦਿੱਤੀਆਂ ਹਨ ਪਰ 4 ਤੋਂ ਜਿਆਦਾ ਬੰਦਿਆ ਦੇ ਇਕੱਠੇ ਹੋਣ ਤੇ ਅਜੇ ਵੀ ਪਾਬੰਦੀ ਜਾਰੀ ਹੈ। ਇਸ ਦੋਰਾਨ ਕੱਲ ਮਜੂਦਰ ਦਿਵਸ ਦੇ ਸਬੰਧ ਵਿਚ ਹਾਂਗਕਾਂਗ ਵਿਚ ਕਈ ਥਾਵਾਂ ਤੇ ਵਿਖਾਵੇ ਕੀਤੇ ਗਏ ਜਿਸ ਨੂੰ ਪੁਲੀਸ਼ ਨੇ ਸਖਤੀ ਨਾਲ ਦਬਾਉਣ ਦੀ ਕੋਸ਼ਿਸ ਕੀਤੀ।ਸਾਰੇ ਲੋਕਾਂ ਨੂੰ ਪੁਲੀਸ਼ ਨੇ 4 ਤੋਂ ਵੱਧ ਦੇ ਇਕੱਠ ਵਿਚ ਸ਼ਾਮਲ ਹੋਣ ਦੇ ਦੋਸ਼ ਤਹਿਤ 2 ਹਜਾਰ ਡਾਰਲ ਦਾ ਜੁਰਮਾਨਾ ਕੀਤਾ।ਵਿਖਾਵਕਾਰੀਅ ਨੇ ਕੱਲ ਬਾਅਦ ਦੁਪਹਿਰ ਵੋਗਤਾਈ ਸਿੰਨ ਰੋਡ ਤੇ ਰੋਕਾਂ ਲਗਾ ਕੇ ਟਰੈਫਿਕ ਰੋਕ ਦਿੱਤੀ। ਸ਼ਾਮ ਨੂੰ ਬਹੁਤ ਸਾਰੇ ਲੋਕਾਂ ਨੇ ਇਕੱਠੇ ਨਿਊ ਟਾਊਨ ਪਲਾਜ਼ਾ ਸਾ ਟਿਨ ਵਿਚ ਸਰਕਾਰ ਵਿਰੋਧੀ ਨਾਹਰੇ ਲਾਏ।ਇਨਾਂ ਨੂੰ ਪੁਲੀਸ਼ ਨੇ ਕਈ ਵਾਰ ਚੇਤਾਵਨੀ ਦਿੱਤੀ ਪਰ ਇਹ ਨਾਹਰੇਬਾਜੀ ਕਰਦੇ ਰਹੇ ਅਖੀਰ ਪੁਲ਼ੀਸ ਨੂੰ ਮਿਰਚਾਂ ਵਾਲੀ ਸਪਰੇਅ ਦੀ ਵਰਤੋ ਕਰਨੀ ਪਈ।ਦੇਰ ਰਾਤ ਮੋ ਕੁੱਕ ਇਲਾਕੇ ਵਿਚ ਪੁਲੀਸ ਦੀ ਗੱਡੀ ਤੇ ਪੈਟਰੋਲ ਬੰਬ ਸੁਟੇ ਗਏ ਜਿਸ ਵਿਚ ਕੋਈ ਨੁਕਸਾਨ ਨਹੀ ਹੋਇਆ। ਇਸ ਸਬੰਧ ਵਿਚ ਪੁਲੀਸ਼ ਨੇ ਇਕ ਵਿਅਕਤੀ ਨੂੰ ਗਿਰਫਤਾਰ ਵੀ ਕੀਤਾ ਹੈ ਜਦ ਕਿ ਉਸ ਦੇ 3 ਹੋਰ ਸਾਥੀ ਭੱਜਣ ਵਿਚ ਕਾਮਯਾਬ ਹੋ ਗਏ॥ ਇਸ ਤੋ ਪਹਿਲਾਂ ਵੀ ਪਿਛਲੇ ਦਿਨੀ ਸੈਟਰਲ ਤੇ ਤਾਈਕੂ ਸਿੰਗ ਵਿਖੇ ਸਰਕਾਰ ਵਿਰੋਧੀ ਵਿਖਾਵੇ ਦੇਖਣ ਨੂੰ ਮਿਲੇ।