ਕਰਤਾਰਪੁਰ ਲਾਂਘਾ: ਪਾਸਪੋਰਟ ਦੀ ਸ਼ਰਤ ਖਤਮ, ਕੁਝ ਦਿਨਾਂ ਲਈ ਫੀਸ ਮੁਆਫੀ

0
571

ਕਰਤਾਰਪੁਰ ਸਾਹਿਬ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ੍ਰੀ ਇਮਰਾਨ ਖ਼ਾਨ ਨੇ ਕਰਤਾਰਪੁਰ ਸਾਹਿਬ ਬਾਰੇ ਕੁਝ ਅਹਿਮ ਐਲਾਨ ਕੀਤੇ ਹਨ; ਜਿਨ੍ਹਾਂ ਦਾ ਸਿੱਖ ਸੰਗਤ ਵੱਲੋਂ ਯਕੀਨੀ ਤੌਰ ’ਤੇ ਡਾਢਾ ਸੁਆਗਤ ਕੀਤਾ ਜਾਵੇਗਾ। ਹੁਣ ਸਭ ਤੋਂ ਵੱਡੀ ਖ਼ਬਰ ਤਾਂ ਇਹੋ ਹੈ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਸਪੋਰਟ ਦੀ ਸ਼ਰਤ ਪਾਕਿਸਤਾਨ ਸਰਕਾਰ ਨੇ ਖ਼ਤਮ ਕਰ ਦਿੱਤੀ ਹੈ।

ਸ੍ਰੀ ਇਮਰਾਨ ਖ਼ਾਨ ਨੇ ਆਪਣੇ ਇੱਕ ਟਵੀਟ ਰਾਹੀਂ ਦੱਸਿਆ ਕਿ ਹੁਣ ਸ਼ਰਧਾਲੂ ਕੋਲ ਸਿਰਫ਼ ਵੈਧ ਸ਼ਨਾਖ਼ਤੀ ਕਾਰਡ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹੁਣ ਕਿਸੇ ਸ਼ਰਧਾਲੂ ਨੂੰ 10 ਦਿਨ ਪਹਿਲਾਂ ਆਪਣਾ ਨਾਂਅ ਰਜਿਸਟ ਕਰਵਾਉਣ ਦੀ ਜ਼ਰੂਰਤ ਨਹੀਂ ਹੋਵੇਗੀ।

ਇਸ ਦੇ ਨਾਲ ਹੀ ਜਿਸ ਦਿਨ ਕਰਤਾਰਪੁਰ ਸਾਹਿਬ ਲਾਂਘੇ ਦਾ ਉਦਘਾਟਨ ਹੋਵੇਗਾ ਤੇ ਆਉਂਦੀ ਨਵੰਬਰ ਨੂੰ, ਜਿਸ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਹੋਵੇਗਾ, ਕੋਈ ਫ਼ੀਸ ਵਸੂਲ ਨਹੀਂ ਕੀਤੀ ਜਾਵੇਗੀ।