ਕਰੋਨਾ ਦੌਰਾਨ ਧਾਰਮਿਕ ਅਦਾਰਿਆ ਨੂੰ ਹਦਾਇਤਾਂ

0
384
world religion symbols

ਹਾਂਗਕਾਂਗ(ਪੰਜਾਬੀ ਚੇਤਨਾ): ਹਾਂਗਕਾਂਗ ਸਰਕਾਰ ਨੇ ਕਰੋਨਾ ਰੋਕਥਾਮ ਲਈ ਬੀਤੇ ਕੱਲ ਕੁਝ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ ਜਿਨਾਂ ਤਹਿਤ ਭਾਵੇ 8 ਤੋ ਵੱਧ ਲੋਕਾਂ ਦੇ ਇਕੱਠੇ ਹੋਣ ਤਾ ਲੱਗੀ ਪਾਬੰਦੀ 4 ਜੂਨ ਤੱਕ ਵਧਾ ਦਿੱਤੀ ਹੈ ਪਰ ਧਾਰਮਿਕ ਸਥਾਨਾਂ ਨੂੰ ਸਰਤਾਂ ਸਮੇਤ ਇਕੱਠ ਕਰਨ ਦੀ ਆਗਿਆ ਹੋਵੇਗੀ। ਇਨਾਂ ਸ਼ਰਤਾ ਅਨੁਸਾਰ ਧਾਰਮਿਕ ਸਥਾਨ ਵਿਚ ਲੋਕੀ ਉਸ ਸਥਾਨ ਦੀ ਸਮਰੱਥਾ ਤੋ ਅੱਧੇ ਵਿਅਕਤੀਆ ਦਾ ਇਕੱਠ ਹੋਵੇਗਾ। ਇਸ ਇਕੱਠ ਦੌਰਾਨ ਕੋਈ ਵੀ ਖਾਣ/ਪੀਣ ਵਾਲੀਆ ਵਸਤਾਂ ਵੰਡਣ ਦੀ ਮਨਾਹੀ ਹੋਵੇਗੀ। ਇਸ ਵਿੱਚ ਢਿੱਲ ਦਿੰਦਿਆ ਕਿਹਾ ਗਿਆ ਹੈ ਕਿ ਜੋ ਖਾਣ/ਪੀਣ ਦੀ ਵਸਤ ਧਾਰਮਿਕ ਰੀਤ ਦਾ ਹਿੱਸਾ ਹੋਵੇ, ਉਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਦਾ ਭਾਵ ਇਹ ਹੈ ਕਿ ਪ੍ਰਸ਼ਾਦ ਵੰਡਣ ਦੀ ਕੋਈ ਮਨਾਹੀ ਨਹੀਂ ਹੋਵੇਗੀ। ਇਸ ਦੌਰਾਨ ਸ਼ੋਸਲ ਦੂਰੀ ਵੀ ਬਣਾਈ ਰੱਖਣੀ ਜਰੂਰੀ ਹੋਵੇਗੀ ਤੇ ਮੁੰਹ ਤੇ ਮਾਸਕ ਵੀ ਪਾਇਆ ਜਾਵੇ।