ਈਡੀ ਅੱਗੇ ਪੇਸ਼ ਨਹੀਂ ਹੋਏ ਸ਼ੈਰੀ ਮਾਨ

0
337

ਚੰਡੀਗੜ੍ਹ: ਪੰਜਾਬੀ ਗਾਇਕ ਸ਼ੈਰੀ ਮਾਨ ਨੂੰ ਈਡੀ ਵੱਲੋਂ ਬੁਲਾਏ ਜਾਣ ਦੇ ਬਾਵਜੂਦ ਉਹ ਪੁੱਛਗਿੱਛ ਲਈ ਪੇਸ਼ ਨਹੀਂ ਹੋਏ। ਈਡੀ ਨੇ ਸ਼ੈਰੀ ਮਾਨ ਨੂੰ ਵੀਰਵਾਰ ਚੰਡੀਗੜ੍ਹ ਦੇ ਦਫਤਰ ਵਿੱਚ ਪੇਸ਼ ਹੋਣ ਲਈ ਕਿਹਾ ਸੀ। ਈਡੀ ਦੇ ਸੂਤਰਾਂ ਮੁਤਾਬਕ ਸਪੀਡ ਪੋਸਟ ਰਾਹੀਂ ਭੇਜੇ ਗਏ ਸੰਮਨ ਸ਼ੈਰੀ ਮਾਨ ਨੂੰ ਨਹੀਂ ਮਿਲੇ ਸਨ।

ਸੂਰਤਾਂ ਨੇ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਈਡੀ ਦੇ ਬੰਦੇ ਖੁਦ ਵੀ ਸੰਮਨ ਲੈ ਕੇ ਗਏ ਸੀ ਪਰ ਕਿਸੇ ਨੇ ਸਰਕਾਰੀ ਕਾਗਜ਼ ਨਹੀਂ ਫੜੇ। ਈਡੀ ਹੁਣ ਪੁੱਛਗਿੱਛ ਲਈ ਸ਼ੈਰੀ ਮਾਨ ਨੂੰ ਫਿਰ ਤੋਂ ਬੁਲਾਏਗੀ।

ਪਿਛਲੇ ਸਾਲ ਅਕਤੂਬਰ ਦੇ ਮਹੀਨੇ, ਮੁਹਾਲੀ ਦੀ ਇੰਮੀਗ੍ਰੇਸ਼ਨ ਕੰਪਨੀ ਸੀਬਰਡ ‘ਤੇ ਪੁਲਿਸ ਨੇ ਪਰਚਾ ਦਰਜ ਕੀਤਾ ਸੀ। ਛਾਪੇਮਾਰੀ ਦੌਰਾਨ ਈਡੀ ਨੂੰ ਬੈਂਕਾਂ ਦੇ ਖਾਲੀ ਐਫਡੀ ਸਰਟੀਫਿਕੇਟ ਵੀ ਮਿਲੇ ਸਨ। ਈਡੀ ਨੂੰ ਵੱਡੀ ਗਿਣਤੀ ਵਿੱਚ ਜਾਅਲੀ ਮੋਹਰਾਂ ਵੀ ਮਿਲੀਆਂ ਸਨ। ਈਡੀ ਨੇ ਧੋਖਾਧੜੀ ਤੇ ਫਰਜ਼ੀਵਾੜਾ ਤਹਿਤ ਕੰਪਨੀ ਖਿਲਾਫ ਮੁਹਾਲੀ ਪੁਲਿਸ ਕੋਲ ਦੋ ਐਫਆਈਆਰ ਦਰਜ ਕਰਵਾਈਆਂ ਸਨ।

ਮਿਲੀ ਡਾਇਰੀ ਵਿੱਚ ਪੰਜਾਬੀ ਗਾਇਕਾਂ ਦੇ ਨਾਮ ਅੱਗੇ ਪੈਸਿਆਂ ਦੇ ਹਿਸਾਬ ਲਿਖਿਆ ਗਿਆ ਹੈ। ਸ਼ੈਰੀ ਮਾਨ ਦੇ ਅੱਗੇ ਕਈ ਐਂਟਰੀ ਹਨ। ਈਡੀ ਨੂੰ ਸ਼ੱਕ ਹੈ ਕਿ ਪੰਜਾਬੀ ਸ਼ਿੰਗਰ ਆਸਟ੍ਰੇਲੀਆ ਵਿੱਚ ਜਿਹੜੇ ਸ਼ੋਅ ਕਰਦੇ ਹਨ, ਉਨ੍ਹਾਂ ਦੇ ਪੈਸੇ ਇੱਥੋਂ ਲੈਂਦੇ ਹਨ। ਸੀ ਵਰਲਡ ਕੰਪਨੀ ਖਿਲਾਫ ਈਡੀ ਨੇ ਮਨੀ ਲੌਂਡਰਿੰਗ ਤਹਿਤ ਕੇਸ ਦਰਜ ਕੀਤਾ ਹੈ।