ਏਅਰ ਇਡੀਆ ਨੇ ਹੱਥ ਜੋੜੈ, ਨਮਸਤੇ ਲਈ ਨਹੀ, ਬਾਏ-ਬਾਏ ਲਈ

0
355

ਜੈਪੁਰ: ਏਅਰ ਇੰਡੀਆ ਦੇ ਇਕ ਪਾਇਲਟ ਨੇ ਵੀਰਵਾਰ ਦੀ ਰਾਤ ਜਹਾਜ਼ ਉਡਾਉਣ ਤੋਂ ਇਨਕਾਰ ਕਰ ਦਿੱਤਾ। ਜਹਾਜ਼ ਦੇ ਕੁਝ ਯਾਤਰੀਆਂ ਨੂੰ ਸੜਕ ਮਾਰਗ ਰਾਹੀਂ ਅਤੇ ਕੁਝ ਯਾਤਰੀਆਂ ਨੂੰ ਦੂਜੇ ਏਅਰਲਾਈਨਜ਼ ਦੇ ਜਹਾਜ਼ ਰਾਹੀਂ ਦਿੱਲੀ ਭੇਜਿਆ ਗਿਆ। ਸਾਂਗਾਨੇਰ ਹਵਾਈ ਅੱਡੇ ਦੇ ਨਿਰਦੇਸ਼ਕ ਜੀ.ਐੱਸ. ਬਲਹਾਰਾ ਅਨੁਸਾਰ ਦਿੱਲੀ ਤੋਂ ਜੈਪੁਰ ਆਉਣ ਵਾਲੀ ਏਅਰ ਇੰਡੀਆ ਦਾ ਜਹਾਜ਼ ਕੁਝ ਕਾਰਨਾਂ ਕਰ ਕੇ ਦੇਰ ਰਾਤ ਡੇਢ ਵਜੇ ਜੈਪੁਰ ਪੁੱਜਿਆ ਸੀ। ਉਨ੍ਹਾਂ ਨੇ ਦੱਸਿਆ ਕਿ ਇਹੀ ਜਹਾਜ਼ ਉਡਾਣ ਸੰਖਿਆ 9ਆਈ 644 ਕਰੀਬ 40 ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਲੈ ਕੇ ਦਿੱਲੀ ਲਈ ਉਡਾਣ ਭਰਨ ਵਾਲਾ ਸੀ ਪਰ ਜਹਾਜ਼ ਦੇ ਪਾਇਲਟ ਨੇ ਆਪਣੇ ਡਿਊਟੀ ਦਾ ਸਮਾਂ ਖਤਮ ਹੋਣ ਕਾਰਨ ਜਹਾਜ਼ ਉਡਾਉਣ ਤੋਂ ਇਨਕਾਰ ਕਰ ਦਿੱਤਾ।
ਨਿਰਦੇਸ਼ਕ ਅਨੁਸਾਰ ਜਹਾਜ਼ ਦੇ ਕੁਝ ਯਾਤਰੀਆਂ ਨੂੰ ਰਾਤ ਨੂੰ ਹੋਟਲ ‘ਚ ਰੁਕਵਾਇਆ ਗਿਆ, ਕੁਝ ਨੂੰ ਸੜਕ ਮਾਰਗ ਤੋਂ ਭੇਜਿਆ ਗਿਆ। ਉਨ੍ਹਾਂ ਨੇ ਕਿਹਾ ਕਿ ਰਾਤ ਨੂੰ ਰੁਕੇ ਯਾਤਰੀਆਂ ਨੂੰ ਦੂਜੇ ਏਅਰਲਾਈਨਜ਼ ਦੇ ਜਹਾਜ਼ ‘ਤੇ ਦਿੱਲੀ ਭੇਜਿਆ ਗਿਆ ਹੈ।  ਇਸ ਤੇ ਕਈ ਲੋਕੀ ਮਖੌਲ ਵੀ ਕਰ ਰਹੇ ਹਨ ਕਿ “ਏਅਰ ਇਡੀਆ ਨੇ ਹੱਥ ਜੋੜੈ, ਨਮਸਤੇ ਲਈ ਨਹੀ, ਬਾਏ-ਬਾਏ ਲਈ”।