ਖਾਲਸਾ ਸਪੋਰਟਸ ਕਲੱਬ ਦਾ ਇਕ ਹੋਰ ਉਦਮ

0
966

ਹਾਂਗਕਾਂਗ 7 ਸਤੰਬਰ 2017(ਅਮਰਜੀਤ ਸਿੰਘ ਗਰੇਵਾਲ):- ਖਾਲਸਾ ਸਪੋਰਟਸ ਕਲੱਬ ਹਾਂਗਕਾਂਗ ਪਿਛਲੇ ਲੰਮੇਂ ਸਮੇਂ ਤੋ ਪੰਜਾਬੀਆਂ ਨੂੰ ਖੇਡਾਂ ਨਾਲ ਜੋੜਨ ਦਾ ਕੰਮ ਕਰ ਰਿਹਾ ਹੈ, ਖਾਸ ਕਰਕੇ ਹਾਕੀ ਨਾਲ। ਸ਼ਾਇਦ ਇਹ ਪਹਿਲਾ ਕਲੱਬ ਸੀ ਜਿਸ ਨੇ ਛੋਟੇ ਬੱਚਿਆਂ ਨੂੰ ਹਾਕੀ ਨਾਲ ਜੋੜਨ ਲਈ ਅਕੈਡਮੀ ਬਣਾਈ। ਇਸ ਕਲੱਬ ਨੇ ਹੁਣ ਇੱਕ ਹੋਰ ਉਦਮ ਕਰਦਿਆਂ ਇੱਕ ਐਨਜੀਓ (NGO) “ਖਾਲਸਾ ਕਲੱਬ” ਬਣਾਉਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਪਿਛਲੇ ਦਿਨੀ ਕਲੱਬ ਦੀ ਹੋਈ ਸਲਾਨਾ ਜਨਰਲ ਮੀਟਿੰਗ ਵਿਚ ਕੀਤਾ ਗਿਆ। ਇਸ ਐਨਜੀਓ ਦੇ ਪਹਿਲੇ ਪ੍ਰਧਾਨ ਸ: ਕੁਲਦੀਪ ਸਿੰਘ ‘ਬੁੱਟਰ’ ਨੂੰ ਬਣਾਇਆ ਗਿਆ। ਉਨਾਂ ਨੇ ਦੱਸਿਆ ਕਿ ਐਨਜੀਓ ਹਾਕੀ ਸਮੇਤ ਹੋਰ ਖੇਡਾਂ ਜਿਵੇਂ ਕਿ ਫੁੱਟਬਾਲ, ਬੈਡਮੈਂਨਟਿਨ, ਕਰਿਕਟ, ਹਾਇਕਿੰਗ ਆਦਿ ਨਾਲ ਵੀ ਲੋਕਾਂ ਨੂੰ ਜੋੜੇਗਾ। ‘ਖਾਲਸਾ ਕਲੱਬ’ ਐਨਜੀਓ ਸਿਰਫ ਪੰਜਾਬੀਆਂ ਤੱਕ ਹੀ ਸੀਮਤ ਨਹੀਂ ਹੈ ਸਗੋਂ ਕਿਸੇ ਵੀ ਭਾਈਚਾਰੇ ਦਾ ਵਿਅਕਤੀ ਇਸ ਵਿਚ ਸ਼ਾਮਿਲ ਹੋ ਕੇ ਸਮਾਜ ਸੇਵਾ ਕਰ ਸਕਦਾ ਹੈ।