ਸਲਾਨਾ ਕਾਮਾਗਾਟਾ ਮਾਰੂ ਖੇਡ ਮੇਲਾ 4 ਅਕਤੂਬਰ ਨੂੰ

0
174

ਹਾਂਗਕਾਂਗ (ਪੰਜਾਬੀ ਚੇਤਨਾ) : ਕਾਮਾਗਾਟਾ ਮਾਰੂ ਜਹਾਜ ਦੇ ਮੁਸਾਫਰਾਂ ਦੀ ਯਾਦ ਵਿੱਚ ਹੋਣ ਵਾਲਾ ਸਾਲਾਨਾ ਕਾਮਾਗਾਟਾ ਮਾਰੂ ਯਾਦਗੂਰੀ ਹਾਕੀ ਟੂਰਨਾਮੈਂਟ ਇਸ ਵਾਰ 4 ਅਕਤੂਬਰ 2022 ਨੂੰ ਹੋ ਰਿਹਾ ਹੈ। ਇਸ ਸਬੰਧੀ ਇਸ ਟੂਰਨਾਮੈਂਟ ਦੇ ਪ੍ਰਬੰਧਕ ਪੰਜਾਬ ਯੂਥ ਕਲੱਬ ਤੋਂ ਮਿਲੀ ਸੂਚਨਾ ਅਨੁਸਾਰ ਇਹ ਖੇਡ ਮੇਲਾ ਸਵੇਰ 9 ਤੋਂ ਸ਼ਾਮ 5 ਵਜੇ ਦੌਰਾਨ ਕਿੰਗਜ਼ ਪਾਰਕ ਹਾਕੀ ਗਰਾਊਂਡ ਵਿੱਚ ਹੋਵੇਗਾ। ਜਿਸ ਵਿੱਚ ਹਾਂਗਕਾਂਗ ਦੀਆਂ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ
ਹਿੱਸਾ ਲੈ ਰਹੀਆਂ ਹਨ।
ਹਰ ਸਾਲ ਦੀ ਤਰਾਂ ਹੀ ਚਾਹ ਪਕੌੜੇ, ਲੰਗਰ, ਠੰਢੇ ਪਾਣੀ ਅਤੇ ਬੱਤਿਆਂ ਦਾ ਪ੍ਰਬੰਧ ਵੀ ਹੋਵੇਗਾ। ਸਾਰੇ ਹਾਕੀ ਪ੍ਰੇਮੀਆਂ ਨੂੰ ਇਸ ਮੇਲੇ ਵਿੱਚ ਸ਼ਾਮਲ ਹੋਣ ਦਾ ਖੁੱਲਾ ਸੱਦਾ ਦਿੱਤਾ ਗਿਆ ਹੈ।
ਕੋਈ ਵੀ ਵੀਰ ਕਿਸੇ ਕਿਸਮ ਦੀ ਸੇਵਾ ਲੈਣੀ ਚਾਹੁੰਦਾ ਹੋਵੇ ਤਾਂ ਪ੍ਰਬੰਧਕਾਂ ਨਾਲ ਸੰਪਰਕ ਕਰ ਸਕਦੇ ਹਨ।