ਹਾਂਗਕਾਂਗ ਸਰਕਾਰ ਵਲੋਂ “ਖਾਲਸਾ ਦੀਵਾਨ ਕਿੰਡਰਗਾਰਡਨ” ਲਈ15 ਲੱਖ ਡਾਲਰ ਦੀ ਗ੍ਰਾੰਟ ਜਾਰੀ

0
620

ਹਾਂਗਕਾਂਗ ( ਜੰਗ ਬਹਾਦਰ ਸਿੰਘ )”ਖਾਲਸਾ ਦੀਵਾਨ ਕਿੰਡਰਗਾਰਡਨ “ਦੇ ਸੁਪਰਵਾਈਜ਼ਰ ਕੁਲਦੀਪ ਸਿੰਘ ਮਾਲੂਵਾਲ ਦੇ ਸੁਹਿਰਦ ਯਤਨ ਸਦਕਾ ਹਾਂਗਕਾਂਗ ਸਰਕਾਰ ਦੇ ਐਜੁਕਸ਼ਨ ਡਿਪਾਰਟਮੈਂਟ ਵਲੋਂ “ਖਾਲਸਾ ਦੀਵਾਨ ਕਿੰਡਰਗਾਰਡਨ” ਦੀ ਰੀਲੋਕੈਸ਼ਨ ਲਈ 15 ਲੱਖ ਡਾਲਰ ਦੀ ਰਾਸ਼ੀ ਦਿਤੀ ਗਈ ਹੈ ! ਹਾਂਗਕਾਂਗ ਵਸਦੇ ਪੰਜਾਬੀ ਭਾਈਚਾਰੇ ਵਲੋਂ 1969 ਚ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਪੁਰਬ ਮੌਕੇ ਛੋਟੇ ਬੱਚਿਆਂ ਦੇ ਇਸ ਸਕੂਲ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ 1974 ਵਿਚ ਐਜੂਕੇਸ਼ਨ ਡਿਪਾਰਟਮੈਂਟ ਚ ਇਸਦੀ ਰਜਿਸਟ੍ਰੇਸ਼ਨ ਕਾਰਵਾਈ ਗਈ ਸੀ !ਗੁਰਦੁਆਰਾ ਖਾਲਸਾ ਦੀਵਾਨ ਦੀ ਨਵੀਂ ਉਸਾਰੀ ਅਧੀਨ ਇਮਾਰਤ ਕਾਰਨ ਥੀਨ ਹਾਓ ਵਿਖੇ  ਚਲ ਰਹੇ ਇਸ ਸਕੂਲ ਲਈ ਪੰਜਾਬੀ ਭਾਈਚਾਰੇ ਦੇ ਦਾਨੀ ਸੱਜਣਾ ਵਲੋਂ ਦੋ ਸਾਲਾਂ ਵਿਚ ਕਰੀਬ ਛੇ ਲੱਖ ਸਤਰ ਹਜਾਰ ( ੬੭੦੦੦੦ ) ਹਾਂਗਕਾਂਗ ਡਾਲਰ ਦੀ ਰਕਮ ਭੇਟ ਕੀਤੀ ਜਾ ਚੁੱਕੀ ਹੈ ! ਇਸ ਸਕੂਲ ਦੀ ਨਵੀਂ ਬਿਲਡਿੰਗ ਦੀ ਉਸਾਰੀ ਲਈ ਸਿੰਧੀ ਸੱਜਣ ਪ੍ਰਤਾਪ ਸਿੰਘ ਲਾਲਵਾਨੀ ਵਲੋਂ ਤੀਹ ਲੱਖ ਗਿਆਰਾਂ ਹਜ਼ਾਰ ( ੩੦੧੧੦੦੦) ਹਾਂਗਕਾਂਗ ਡਾਲਰ ਦੀ ਰਕਮ ਭੇਟ ਕੀਤੀ ਗਈ ਹੈ ! ਸੁਪਰਵਾਈਜ਼ਰ ਕੁਲਦੀਪ ਸਿੰਘ ਦੇ ਯਤਨਾਂ ਸਦਕਾ ਸਕੂਲ ਦੀ ਲੰਬੇ ਸਮੇ ਤੋਂ ਚੱਲੀ ਆ ਰਹੀ ਸਰਪਲੱਸ ਅਮਾਊਂਟ ਵੀ ਕਰੀਬ 17 ਲੱਖ ਤੋਂ ਘੱਟਕੇ ਦੋ ਲੱਖ ਦੇ ਕਰੀਬ ਰਹਿ ਚੁੱਕੀ ਹੈ ! ਜ਼ਿਕਰਯੋਗ ਹੈ ਕਿ ਹਾਂਗਕਾਂਗ ਐਜ਼ੂਕੇਸ਼ਨ ਡੀਪਾਰਟਮੈਂਟ ਦੀ ਫ੍ਰੀ ਐਜ਼ੂਕੇਸ਼ਨ ਸਕੀਮ ਹੇਠ ਚੱਲ ਰਿਹਾ ਇਹ ਸਕੂਲ ਹਾਂਗਕਾਂਗ ਵਸਦੇ ਭਾਰਤੀ ਭਾਈਚਾਰੇ ਦਾ ਇਕਲੌਤਾ ਵਿਦਿਅਕ ਅਦਾਰਾ ਹੈ ! ਇਸ ਸਕੂਲ ਲਈ ਗੁਰਦੁਆਰਾ ਸਾਹਿਬ ਵਲੋਂ ਇਕ ਲੱਖ ਵੀਹ ਹਜ਼ਾਰ ਸਾਲਾਨਾ ਅਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਟ੍ਰਸ੍ਟ ਵਲੋਂ ਬਾਰਾਂ ਹਜ਼ਾਰ ਹਾਂਗਕਾਂਗ ਡਾਲਰ ਸਾਲਾਨਾ ਦੀ ਰਾਸ਼ੀ ਦਿਤੀ ਜਾਂਦੀ ਹੈ !
ਸਕੂਲ ਦੇ ਦਾਨੀ ਸਜਨਾ ਦੀ ਸੂਚੀ ਵਿਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਟ੍ਰਸ੍ਟ , ਹਰਦੀਪ ਕੌਰ ,ਸਤਪਾਲ ਸਿੰਘ ਮਾਲੂਵਾਲ,ਕੁਲਦੀਪ ਸਿੰਘ ਉੱਪਲ ,ਵਸਨ ਸਿੰਘ ਮਲਮੋਹਰੀ , ਜਸਬੀਰ ਸਿੰਘ ਮੋਗਾ ,ਗੁਰਦੇਵ ਸਿੰਘ ਮਾਲੂਵਾਲ ,ਬਖਸ਼ੀਸ਼ ਸਿੰਘ ਮਾਲੂਵਾਲ ,ਸੁੱਖਾ ਸਿੰਘ ਗਿੱਲ ,ਜਗਜੀਤ ਸਿੰਘ ਚੋਹਲਾ ਸਾਹਿਬ , ਅਮਰਜੀਤ ਸਿੰਘ ਸਿੱਧੂ ,ਯਸ਼ਪਾਲ ਸਿੰਘ ਗਦਰਜਾਦਾ , ਜਗਰੂਪ ਸਿੰਘ ਸੰਗਤਪੁਰਾ ,ਕੁਲਵਿੰਦਰ ਸਿੰਘ ਰਿਆੜ ,ਗੁਰਸ਼ਰਨ ਸਿੰਘ , ਦਵਿੰਦਰ ਸਿੰਘ , ਗੁਰਜੀਤ ਸਿੰਘ ,ਬਲਵਿੰਦਰ ਸਿੰਘ ਕੋਟਲਾ , ਗੁਲਬੀਰ ਸਿੰਘ ਬਤਰਾ ,ਬਲਜੀਤ ਸਿੰਘ ਕਾਕਰਤਰੀਨ , ਦਵਿੰਦਰ ਸਿੰਘ , ਅਵਤਾਰ ਸਿੰਘ ਖਹਿਰਾ , ਅਮਰ ਸਿੰਘ ਸ਼ੀਨਾ , ਲਖਬੀਰ ਸਿੰਘ ਮਾਂਗਟ ,ਅਜ਼ਹਰ ਇਕਬਾਲ , ਸੁਨੀਲ ਕੁਮਾਰ ਅਤੇ ਮਨਿੰਦਰ ਸਿੰਘ ਦੇ ਨਾਮ ਧੰਨਵਾਦ ਸਹਿਤ ਸ਼ਾਮਿਲ ਹਨ