‘ਹਾਂਗਕਾਂਗ ਜੌਕੀ ਕਲੱਬ ਕੱਪ’ ਭਾਰਤੀ ਟੀਮ ਨੇ ਜਿੱਤਿਆ

0
517

ਹਾਂਗਕਾਂਗ (ਪ ਚ ਬ) ਹਾਂਗਕਾਂਗ ਵਿਚ ਪਿਛਲੇ ਹਫਤੇ ਖੇਡੇ ਗਏ 4 ਦੇਸ਼ਾ ਦੇ ਅੰਡਰ 17 ਫੁੱਲਬਾਲ ਟੂਰਨਾਮੈਟ ਵਿਚ ਭਾਰਤੀ ਟੀਮ ਨੇ ਬਾਜੀ ਮਾਰੀ ਹੈ।ਆਪਣੇ ਆਖਰੀ ਮੈਚ ਵਿਚ ਇਸ ਨੇ ਮੇਜ਼ਬਾਨ ਟੀਮ ਹਾਂਗਕਾਂਗ ਨੂੰ 4-2 ਦੇ ਫਰਕ ਨਾਲ ਹਰਾਇਆ। ਇਸ ਤੋ ਪਹਿਲਾ ਦੇ ਮੈਚਾਂ ਵਿਚ ਇਸ ਨੇ ਸਿੰਘਪੁਰ ਤੇ ਤਾਈਵਾਨ ਨੂੰ ਮਾਤ ਦਿੱਤੀ ਸੀ। ਇਸ ਤਰਾ ਭਾਰਤ ਦੀ ਇਹ ਟੀਮ ਇਸ ਟੂਰਨਾਮੈਟ ਵਿਚ ਅਜਿੱਤ ਰਹੀ। ਖਾਸ ਗੱਲ ਇਹ ਨੋਟ ਕਰਨ ਵਾਲੀ ਹੈ ਕਿ ਇਹ ਟੂਰਨਾਮੈਂਟ ਭਾਵੇ ਅੰਡਰ 17 ਟੀਮਾਂ ਦਾ ਸੀ ਪਰ ਭਾਰਤ ਨੇ ਇਸ ਵਿਚ ਆਪਣੀ ਅੰਡਰ 16 ਟੀਮ ਨੂੰ ਭੇਜਣ ਦਾ ਫੈਸਲਾ ਕੀਤਾ ਜੋ ਕਿ ਠੀਕ ਸਾਬਤ ਹੋਇਆ। ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਦੇ ਜਨਰਲ ਸੈਕਟਰੀ ਕੌਸ਼ਲ ਦਾਸ ਨੇ ਟੀਮ ਦੀ ਇਸ ਜਿੱਤ ਤੇ ਕੋਚ ਅਤੇ ਟੀਮ ਨੂੰ ਵਧਾਈ ਦਿੱਤੀ ਹੈ।