ਹਾਕੀ ਓਲੰਪੀਅਨ ਬਲਬੀਰ ਸਿੰਘ ਦਾ ਦੇਹਾਂਤ

0
569

ਜਲੰਧਰ : ਭਾਰਤੀ ਖੇਡ ਜਗਤ ਨੂੰ ਓਲੰਪਿਕ ‘ਚ ਤਮਗਾ ਦਿਵਾਉਣ ਵਾਲੇ ਅਤੇ ਹਾਕੀ ਦੀ ਦੁਨੀਆ ‘ਚ ਭਾਰਤ ਦਾ ਨਾਂਅ ਚਮਕਾਉਣ ਵਾਲੇ ਸਾਬਕਾ ਹਾਕੀ ਖਿਡਾਰੀ ਬਲਬੀਰ ਸਿੰਘ ਖੁੱਲਰ ਦਾ ਅੱਜ 77 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ। ਹਾਕੀ ਇੰਡੀਆ ਨੇ ਆਪਣੇ ਅਧਿਕਾਰਕ ਟਵਿਟਰ ਹੈਂਡਲ ਰਾਹੀਂ ਟਵੀਟ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ।
ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਇੱਕ ਬੇਟਾ ਤੇ ਦੋ ਬੇਟੀਆਂ ਹਨ। ਉਨ੍ਹਾਂ ਦੇ ਅਮਰੀਕਾ ਰਹਿੰਦੇ ਪੁੱਤਰ ਕਮਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨਾਲ ਅਮਰੀਕਾ ਜਾਣਾ ਸੀ ਪਰ ਸ਼ੁੱਕਰਵਾਰ ਦੁਪਹਿਰੇ ਅਚਾਨਕ ਉਨ੍ਹਾਂ ਨੂੰ ਸੰਸਾਰਪੁਰ (ਜਲੰਧਰ) ਸਥਿਤ ਘਰ ਵਿਚ ਅਚਾਨਕ ਦਿਲ ਦਾ ਦੌਰਾ ਪਿਆ ਜੋ ਜਾਨਲੇਵਾ ਸਾਬਤ ਹੋਇਆ। ਬਲਬੀਰ ਸਿੰਘ ਦਾ ਸਸਕਾਰ ਸੋਮਵਾਰ ਨੂੰ ਕੈਨੇਡਾ ਤੋਂ ਉਨ੍ਹਾਂ ਦੀਆਂ ਬੇਟੀਆਂ ਦੇ ਆਉਣ ਪਿੱਛੋਂ ਕੀਤਾ ਜਾਵੇਗਾ।
1963 ‘ਚ ਫਰਾਂਸ ਦੇ ਲਿਓਨ ਵਿੱਚ ਭਾਰਤ ਲਈ ਆਪਣਾ ਪਹਿਲਾ ਮੈਚ ਖੇਡਣ ਵਾਲੇ ਬਲਬੀਰ ਸਿੰਘ ਨੇ 77 ਸਾਲ ਦੀ ਉਮਰ ‘ਚ ਐਤਵਾਰ ਨੂੰ ਆਖਰੀ ਸਾਹ ਲਏ। ਬਲਬੀਰ ਸਿੰਘ ਨੇ ਭਾਰਤੀ ਟੀਮ ਵਿੱਚ ਇਨਸਾਈਡ ਫਾਰਵਰਡ ਪਲੇਅਰ ਦੀ ਭੂਮਿਕਾ ਨਿਭਾਈ ਅਤੇ ਇਸ ਪੁਜੀਸ਼ਨ ‘ਤੇ ਦੁਨੀਆ ਭਰ ‘ਚ ਸਨਮਾਨ ਹਾਸਿਲ ਕੀਤਾ।