ਹਾਂਗਕਾਂਗ ਹਵਾਈ ਅੱਡਾ ਲੱਗਭੱਗ ਬੰਦ

0
668

ਹਾਂਗਕਾਂਗ(ਪਚਬ): ਬੀਤੇ ਕੱਲ ਹਾਂਗਕਾਂਗ ਪੁਲੀਸ ਵੱਲੋਂ ਕੀਤੀਆਂ ਵਧੀਕੀਆਂ ਦੇ ਵਿਰੋਧ ਵਿਚ ਹਾਂਗਕਾਗ ਦੇ ਹਵਾਈ ਅੱਡੇ ਤੇ ਵੱਡਾ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ। ਇਸ ਕਾਰਨ ਇਥੋਂ ਜਾਣ ਵਾਲੀਆਂ ਸਭ ਉਡਾਨਾਂ ਨੂੰ ਰੱਦ ਕਰ ਦਿਤਾ ਗਿਆ ਹੈ। ਇਸ ਤੋ ਇਲਾਵਾਂ ਜੋ ਉਡਾਨਾਂ ਇਸ ਸਮੇਂ ਹਾਂਗਕਾਂਗ ਵੱਲ ਆ ਰਹੀਆਂ ਹਨ ਉਨਾਂ ਨੂੰ ਹੀ ਉਤਰਨ ਦੀ ਆਗਿਆ ਹੋਵੇਗੀ। ਤੁੰਗ ਚੁੰਗ ਤੋ ਹਵਾਈ ਅੱਡੇ ਨੂੰ ਜਾਣ ਵਾਲੇ ਰਾਸਤੇ ਵੀ ਜਾਮ ਕਾਰਨ ਬੰਦ ਹਨ। ਮੁਸਾਫਰਾਂ ਨੂੰ ਭਾਰੀ ਤਕਲੀਫ ਦਾ ਸਾਹਮਣਾ ਕਰਨਾ ਪੈ ਰਿਹਾ ਹੈ।