ਹਾਂਗਕਾਂਗ ਸਥਿਤ ਇੰਡੀਅਨ ਕੌਂਸਲੇਟ ਵਿਖੇ ਭਾਰਤ ਦੇ ਗਣਤੰਤਰ ਦਿਵਸ ਸੰਬੰਧੀ ਸਮਾਗਮ

0
313

ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਸਥਿਤ ਇੰਡੀਅਨ ਕੌਂਸਲੇਟ ਵਿਖੇ ਭਾਰਤ ਦੇ 73ਵੇਂ ਗਣਤੰਤਰ ਦਿਵਸ ਨੂੰ ਸਮਰਪਿਤ ਕਰਵਾਏ ਗਏ ਸਮਾਗਮ ਦੌਰਾਨ ਕੌਂਸਲਰ ਜਨਰਲ ਪਿ੍ਅੰਕਾ ਚੌਹਾਨ ਵਲੋਂ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ | ਇਸ ਮੌਕੇ ਰਾਸ਼ਟਰੀ ਗਾਨ ਦੇ ਗਾਇਨ ਉਪਰੰਤ ਕੌਂਸਲ ਜਨਰਲ ਵਲੋਂ ਪੂਰੀ ਦੁਨੀਆ ਵਿਚ ਵਸਦੇ ਭਾਰਤੀਆਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੰਦਿਆਂ ਭਾਰਤ ਦੇ ਰਾਸ਼ਟਰਪਤੀ ਦਾ ਭਾਰਤੀਆਂ ਦੇ ਨਾਂਅ ਸੰਦੇਸ਼ ਪੜ੍ਹ ਕੇ ਸੁਣਾਇਆ ਗਿਆ | ਹਾਂਗਕਾਂਗ ਵਿਚ ਕੋਵਿਡ-19 ਮਹਾਂਮਾਰੀ ਕਾਰਨ ਲਾਗੂ ਪਾਬੰਦੀਆਂ ਕਾਰਨ ਭਾਰਤੀ ਗਣਤੰਤਰ ਦਿਵਸ ਦੇ ਸਮਾਗਮ ਨੂੰ ਜ਼ਰੂਰੀ ਰਸਮਾਂ ਨਿਭਾਉਣ ਤੱਕ ਸੀਮਤ ਰੱਖਿਆ ਗਿਆ |