ਹਾਂਗਕਾਂਗ ਵਾਸੀ ਕਿਉ ਖਰੀਦ ਰਹੇ ਹਨ ਪੁਰਾਣੇ ਫੋਨ?

0
537

ਹਾਂਗਕਾਂਗ(ਪਚਬ): ਅਚਾਨਕ ਪਿਛਲੇ 2-3 ਦਿਨਾਂ ਤੋਂ ਪੁਰਾਣੇ ਫੋਨ ਵੇਚਣ ਵਾਲੀਆ ਦੁਕਾਨਾਂ ਤੇ ਭੀੜਾਂ ਲੱਗੀਆਂ ਹਨ। ਇਨਾਂ ਦੀ ਵਿਕਰੀ 3-4 ਗੁਣਾ ਵੱਧ ਗਈ ਹੈ। ਇਸ ਦਾ ਕਾਰਨ ਇਹ ਹੈ ਕਿ ਸਰਕਾਰ ਨੇ ਐਲਾਨ ਕੀਤਾ ਹੈ ਕਿ ਜੋ ਕੋਈ ਵੀ ਰੈਸਟੋਰੈਟ ਵਿਚ ਜਾਵੇਗਾ ਤਾਂ ਉਸ ਨੂੰ ਸਰਕਾਰੀ ਐਪ ਆਪਣੇ ਫੋਨ ਰਾਹੀ ਸਕੈਨ ਕਰਨੀ ਹੋਵੇਗੀ। ਇਸ ਤੇ ਲੋਕਾਂ ਨੂੰ ਛੱਕ ਹੈ ਕਿ ਸਰਕਾਰ ਉਨਾਂ ਦਾ ਨਿੱਜੀ ਡੈਟਾ ਚੋਰੀ ਕਰੇਗੀ ਪਰ ਸਰਕਾਰੀ ਅਧਿਕਾਰੀ ਵਾਰ ਵਾਰ ਇਸ ਤੋ ਇਨਾਕਰ ਕਰ ਰਹੇ ਹਨ। ਇਸ ਦਾ ਹੱਲ ਲੋਕਾਂ ਪੁਰਾਣੇ ਫੋਨ ਲੱਭਿਆ ਹੈ ਜਿਸ ਵਿਚ ਉਹ ਆਪਣੀ ਕੋਈ ਵੀ ਨਿੱਜੀ ਜਾਣਕਾਰੀ ਨਹੀ ਰੱਖਦੇ। ਇਸ ਲਈ ਪੁਰਾਣੇ ਫੋਨਾਂ ਦੀ ਵੱਡੀ ਵਿਕਰੀ ਹੋ ਰਹੀ ਹੈ।