ਹਾਂਗਕਾਂਗ ਦੇ ਸਕੂਲੀ ਬੱਚਿਆਂ ਵਲੋਂ ‘ਹੈਪੀ ਵੈਲੀ ਹਿੰਦੂ ਟੈਂਪਲ’ ਦਾ ਦੌਰਾ

0
502

ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੇ ਸਕੂਲੀ ਬੱਚਿਆਂ ‘ਚ ਘੱਟ ਗਿਣਤੀ ਭਾਈਚਾਰਿਆਂ ਦੀ ਸੱਭਿਅਤਾ ਅਤੇ ਸੰਸਕ੍ਰਿਤੀ ਪ੍ਰਤੀ ਪਹਿਚਾਣ ਅਤੇ ਸਦਭਾਵਨਾ ਪੈਦਾ ਕਰਨ ਦੇ ਮਕਸਦ ਤਹਿਤ ਈ.ਐੱਸ.ਐੱਫ਼. ਸਕੂਲ ਕੈਨੇਡੀ ਟਾਊਨ ਦੇ ਵਿਦਿਆਰਥੀਆਂ ਨੂੰ ਹਾਂਗਕਾਂਗ ਦੇ ਸਭ ਤੋਂ ਪੁਰਾਤਨ ‘ਹੈਪੀ ਵੈਲੀ ਹਿੰਦੂ ਟੈਂਪਲ’ ਦਾ ਦੌਰਾ ਕਰਵਾਇਆ ਗਿਆ | ਇਸ ਮੌਕੇ ਮੰਦਰ ਦੇ ਪੁਜਾਰੀ ਸ੍ਰੀ ਦੀਪਕ ਸ਼ਰਮਾ ਅਤੇ ਮੰਦਰ ਪ੍ਰਬੰਧਕੀ ਕਮੇਟੀ ਮੈਂਬਰ ਰਵੀ ਸ਼ਰੌਫ਼ ਵਲੋਂ ਬੱਚਿਆਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਹਿੰਦੂ ਸੰਸਕਿ੍ਤੀ ਅਤੇ ਭਾਰਤੀ ਸੱਭਿਅਤਾ ਦੇ ਵੱਡਮੁੱਲੇ ਸਰੋਕਾਰਾਂ ‘ਤੇ ਖੁੱਲ੍ਹ ਕੇ ਵਿਚਾਰਾਂ ਸਾਂਝੀਆਂ ਕੀਤੀਆਂ | ਮੰਦਰ ਵਿਚ ਵਿਚਰਦਿਆਂ ਉਕਤ ਸਕੂਲ ਦੇ ਨੰਨ੍ਹੇ-ਮੁੰਨ੍ਹੇ ਵਿਦਿਆਰਥੀ ਬੇਹੱਦ ਉਤਸੁਕ ਵਿਖਾਈ ਦੇ ਰਹੇ ਸਨ |