ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨ ਟਰੱਸਟ ਵਲੋਂ ਬੱਚਿਆਂ ਨੂੰ 10,000 ਹਾਂਗਕਾਂਗ ਡਾਲਰ ਦੀ ਸਕਾਲਸ਼ਿਪ

0
639

ਹਾਂਗਕਾਂਗ (ਜੰਗ ਬਹਾਦਰ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਟਰੱਸਟ ਵਲੋਂ ਉੱਚ ਵਿੱਦਿਆ ਲਈ ਉਤਸ਼ਾਹਿਤ ਕਰਨ ਦੇ ਮਕਸਦ ਤਹਿਤ 5 ਬੱਚਿਆਂ ਨੂੰ 10,000 ਹਾਂਗਕਾਂਗ ਡਾਲਰ (ਹਰੇਕ) ਦੀ ਰਾਸ਼ੀ ਗੁਰਦੁਆਰਾ ਖ਼ਾਲਸਾ ਦੀਵਾਨ ਦੇ ਹਫ਼ਤਾਵਾਰੀ ਸਮਾਗਮ ‘ਚ ਭੇਟ ਕੀਤੀ ਗਈ | ਇਸ ਮੌਕੇ ਹੈੱਡ ਗ੍ਰੰਥੀ ਖ਼ਾਲਸਾ ਦੀਵਾਨ ਗਿਆਨੀ ਦਿਲਬਾਗ ਸਿੰਘ, ਪ੍ਰਧਾਨ ਨਰਿੰਦਰ ਸਿੰਘ ਬ੍ਰਹਮਪੁਰਾ, ਸ੍ਰੀਮਤੀ ਰਾਨੂ ਵਾਸਨ ਡਾਇਰੈਕਟਰ ਰਤਨਜੀ ਐਸਟੇਟਸ ਕੌਾਟੀਨਿਊਸ਼ਨ ਲਿਮਟਿਡ, ਕਨਵੀਨਰ ਬਿਲਡਿੰਗ ਕਮੇਟੀ ਗੁਰਦੇਵ ਸਿੰਘ ਤਾਲਬ, ਸਕੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਟਰੱਸਟ ਗੁਲਬੀਰ ਸਿੰਘ ਬਤਰਾ ਅਤੇ ਸਕੱਤਰ ਕਮੇਟੀ ਜਸਕਰਨ ਸਿੰਘ ਵਾਂਦਰ ਵਿਸ਼ੇਸ਼ ਤੌਰ ‘ਤੇ ਮੰਚ ‘ਤੇ ਮੌਜੂਦ ਸਨ | ਜ਼ਿਕਰਯੋਗ ਹੈ ਕਿ 1999 ‘ਚ ਬੱਚਿਆਂ ਨੂੰ ਸਿੱਖਿਆ ਪ੍ਰਤੀ ਉਤਸ਼ਾਹਿਤ ਕਰਨ ਦੇ ਮਕਸਦ ਤਹਿਤ ਸ੍ਰੀ ਗੁਰੂ ਗੋਬਿੰਦ ਸਿੰਘ ਐਜੁਕੇਸ਼ਨ ਟਰੱਸਟ ਦੀ ਸਥਾਪਨਾ ਕੀਤੀ ਗਈ ਸੀ ਜੋ ਕਿ ਹੁਣ ਤੱਕ ਉਪਰੋਕਤ ਰਾਸ਼ੀ ਦੀ ਸਕਾਲਰਸ਼ਿਪ ਕਰੀਬ 90 ਵਿਦਿਆਰਥੀਆਂ ਨੂੰ ਦੇ ਚੁੱਕੇ ਹਨ | ਕਰੀਬ 18 ਸਾਲਾਂ ਤੋਂ ਟਰੱਸਟ ਵਲੋਂ ਗੁਰਮਤਿ ਅਤੇ ਪੰਜਾਬੀ ਸਿੱਖਿਆ ਪ੍ਰਤੀ ਜਾਗਰੂਕਤਾ ਦੇ ਮਕਸਦ ਤਹਿਤ ਸਾਲਾਨਾ ਸਮਰ ਕੈਂਪ ਦਾ ਪ੍ਰਬੰਧ ਕੀਤਾ ਜਾਂਦਾ ਹੈ ਜੋ ਕਿ ਇਸ ਵਰ੍ਹੇ 20 ਜੁਲਾਈ ਨੂੰ ਮਾ-ਓਨ-ਸ਼ਾਨ ਦੇ ਇਲਾਕੇ ਵਿਚ ਲਗਾਇਆ ਜਾ ਰਿਹਾ ਹੈ |