ਸਰਕਾਰ ਵੱਲੋਂ ਮਾਈਨਿੰਗ ਤੇ ਰੇਤਾ ਵੇਚਣ ਦਾ ਕੰਮ ਆਪਣੇ ਹੱਥਾਂ ਵਿਚ ਲੈਣ ਦੀ ਤਿਆਰੀ :ਸਿੱਧੂ

0
186

ਚੰਡੀਗੜ੍ਹ – ਪੰਜਾਬ ‘ਚ ਸਰਕਾਰ ਵੱਲੋਂ ਮਾਈਨਿੰਗ ਤੇ ਰੇਤਾ ਵੇਚਣ ਦਾ ਕੰਮ ਆਪਣੇ ਹੱਥਾਂ ਵਿਚ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸਰਕਾਰ ਮਾਈਨਿੰਗ ਤੇ ਲੋਕਾਂ ਨੂੰ ਰੇਤਾਂ ਵੇਚਣ ਵਾਲੇ ਟਰੱਕਾਂ ਨੂੰ ਵਿਸ਼ੇਸ਼ ਪੇਂਟ ਤੇ ਰਜਿਸਟਰਡ ਕਰੇਗੀ। ਰੇਤੇ ਦੀ ਕੀਮਤ ਇਕ ਹਜ਼ਾਰ ਰੁਪਏ ਸੈਂਕੜਾ ਕਰਨ ਦੀ ਤਜਵੀਜ਼ ਰੱਖੀ ਗਈ ਹੈ। ਮਾਈਨਿੰਗ ਸਥਾਨ ਤੋਂ ਰੇਤਾ ਲਿਆ ਕੇ ਸਰਕਾਰ ਦੇ ਸਟਾਕ-ਯਾਰਡ ‘ਚ ਸਟੋਰ ਕੀਤਾ ਜਾਵੇਗਾ ਤੇ ਉਥੋਂ ਸਰਕਾਰ ਲੋਕਾਂ ਨੂੰ ਰੇਤ ਵੇਚੇਗੀ। ਇਸ ਸਬੰਧੀ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਜਾਣਕਾਰੀ ਦਿੱਤੀ।