ਵਿਦੇਸ਼ੀ ਬੈਂਕਾਂ `ਚ ਧਨ ਰੱਖਣ ਵਾਲੇ ਭਾਰਤੀਆਂ ਵਿਰੁੱਧ ਹੋਵੇਗੀ ਵੱਡੀ ਕਾਰਵਾਈ

0
279

ਨਵੀਂ ਦਿੱਲੀ : ਆਮਦਨ ਟੈਕਸ ਵਿਭਾਗ ਨੇ ਉਨ੍ਹਾਂ ਭਾਰਤੀਆਂ ਖਿ਼ਲਾਫ਼ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਨੇ ਗ਼ੈਰ-ਕਾਨੂੰਨੀ ਤਰੀਕੇ ਨਾਲ ਵੱਡੀਆਂ ਰਕਮਾਂ ਵਿਦੇਸ਼ੀ ਬੈਂਕਾਂ `ਚ ਰੱਖੀਆਂ ਹੋਈਆਂ ਹਨ ਜਾਂ ਹੋਰਨਾਂ ਦੇਸ਼ਾਂ `ਚ ਜਾਇਦਾਦਾਂ ਬਣਾਈਆਂ ਹੋਈਆਂ ਹਨ। ਇਸੇ ਲੜੀ `ਚ ਕਾਲੇ ਧਨ ਵਿਰੁੱਧ ਇੱਕ ਨਵਾਂ ਕਾਨੂੰਨ ਵੀ ਲਿਆਂਦਾ ਜਾ ਸਕਦਾ ਹੈ। ਉਸੇ ਕਾਨੂੰਨ ਅਧੀਨ ਦੋਸ਼ੀਆਂ ਵਿਰੁੱਧ ਲੋੜੀਂਦੀ ਅਪਰਾਧਕ ਕਾਰਵਾਈ ਕੀਤੀ ਜਾਵੇਗੀ।

ਉੱਧਰ ‘ਸਿੱਧੇ ਟੈਕਸਾਂ ਬਾਰੇ ਕੇਂਦਰੀ ਬੋਰਡ` (ਸੀਬੀਡੀਟੀ) ਦੇ ਚੇਅਰਮੈਨ ਸੁਸ਼ੀਲ ਚੰਦਰਾ ਨੇ ਅਜਿਹੀ ਕਾਰਵਾਈ ਦੀ ਪੁਸ਼ਟੀ ਤਾਂ ਕੀਤੀ ਪਰ ਇਸ ਦੇ ਕੋਈ ਬਹੁਤੇ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ।

ਸੂਤਰਾਂ ਨੇ ਦੱਸਿਆ ਕਿ ਟੈਕਸ ਅਧਿਕਾਰੀਆਂ ਕੋਲ ਹੋਰਨਾਂ ਦੇਸ਼ਾਂ `ਚ ਭਾਰਤੀਆਂ ਦੀਆਂ ਵੱਡੀਆਂ ਰਕਮਾਂ ਪਏ ਹੋਣ ਦੇ ਸਾਰੇ ਵੇਰਵੇ ਮੌਜੂਦ ਹਨ। ਇਹ ਕੰਮ ਫ਼ਾਈਨੈਂਸ਼ੀਅਲ ਇੰਟੈਲੀਜੈਂਸ ਯੂਨਿਟ ਕਰ ਚੁੱਕੀ ਹੈ। ਸ਼ੱਕੀ ਕਿਸਮ ਦੇ ਲੈਣ-ਦੇਣ ਬਾਰੇ ਟੈਕਸਦਾਤਿਆਂ ਤੋਂ ਸਪੱਸ਼ਟੀਕਰਨ ਵੀ ਲਏ ਗਏ ਹਨ।