ਲੋਕ ਸਭਾ ਚੋਣਾਂ ਦਸੰਬਰ ‘ਚ?

0
312

ਦਿੱਲੀ:- ਦੇਸ਼ ‘ਚ ਮੋਦੀ ਸਰਕਾਰ ਇਸ ਸਾਲ ਦੇ ਅੰਤਲੇ ਮਹੀਨਿਆਂ ਨਵੰਬਰ-ਦਸੰਬਰ ‘ਚ ਲੋਕ ਸਭਾ ਚੋਣਾਂ ਕਰਵਾਉਣ ਦਾ ਕਿਸੇ ਵੇਲੇ ਐਲਾਨ ਕਰ ਸਕਦੀ ਹੈ। ਇਹ ਚਰਚਾ ਅੱਜਕਲ ਸਿਆਸੀ ਗਲਿਆਰਿਆਂ ‘ਚ ਜ਼ੋਰਾਂ ਨਾਲ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਦੇਸ਼ ਦੇ ਤਿੰਨ ਵੱਡੇ ਸੂਬੇ ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ‘ਚ ਵਿਧਾਨ ਸਭਾ ਚੋਣਾਂ ਨਵੰਬਰ ਦੇ ਮਹੀਨੇ ਹੋਣ ਦਾ ਸਮਾਂ ਦੱਸਿਆ ਜਾ ਰਿਹਾ ਹੈ, ਜਿਸ ਨੂੰ ਦੇਖਦੇ ਹੋਏ ਦੇਸ਼ ‘ਚ ਰਾਜ ਕਰਦੀ ਭਾਰਤੀ ਜਨਤਾ ਪਾਰਟੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਜਾਣ ਚੁੱਕੇ ਹਨ ਕਿ ਦੇਸ਼ ਦੇ ਸਿਆਸੀ ਹਾਲਾਤ ਕਿਸ ਤਰ੍ਹਾਂ ਦੇ ਹਨ। ਉਹ ਜਾਣਦੇ ਹਨ ਕਿ ਜੇਕਰ ਇਨ੍ਹਾਂ ਰਾਜਾਂ ਵਿਚ ਨਵੰਬਰ ਮਹੀਨੇ ਚੋਣਾਂ ਹੁੰਦੀਆਂ ਹਨ ਤਾਂ ਨਤੀਜੇ ਹੇਰ-ਫੇਰ ਜਾਂ ਨਮੋਸ਼ੀ ਵਾਲੇ ਆ ਗਏ ਤਾਂ ਇਸ ਤੋਂ ਬਾਅਦ ਅਪ੍ਰੈਲ ਵਿਚ ਹੋਣ ਵਾਲੀਆਂ ਚੋਣਾਂ ਵਿਚ ਭਾਜਪਾ ਦੀ ਵੱਡੀ ਕਿਰਕਿਰੀ ਹੋਵੇਗੀ, ਜਿਸ ਨੂੰ ਦੇਖਦੇ ਹੋਏ ਸ਼੍ਰੀ ਮੋਦੀ ਕਿਸੇ ਵੇਲੇ ਵੀ ਲੋਕ ਸਭਾ ਭੰਗ ਕਰ ਸਕਦੇ ਹਨ।
ਸੂਤਰਾਂ ਨੇ ਦੱਸਿਆ ਕਿ ਜੇਕਰ ਮੋਦੀ ਲੋਕ ਸਭਾ ਭੰਗ ਕਰਦੇ ਹਨ ਤਾਂ ਭਾਰਤੀ ਚੋਣ ਕਮਿਸ਼ਨ ਲੋਕ ਸਭਾ ਚੋਣਾਂ ਦੇ ਨਾਲ-ਨਾਲ ਤਿੰਨ ਰਾਜਾਂ ‘ਚ ਵੀ ਚੋਣਾਂ ਕਰਵਾਉਣ ਦਾ ਹੁਕਮ ਦੇ ਸਕਦੇ ਹਨ।
ਸਿਆਸੀ ਹਲਕਿਆਂ ਵਿਚ ਇਹ ਚਰਚਾ ਹੈ ਕਿ ਮੋਦੀ ਆਉਣ ਵਾਲੇ ਦਿਨਾਂ ‘ਚ ਨੋਟਬੰਦੀ ਵਾਂਗ ਕਿਸੇ ਵੱਡੇ ਫੈਸਲੇ ਦਾ ਐਲਾਨ ਕਰ ਸਕਦੇ ਹਨ।