ਰੋਮੀ ਨੂੰ ਅੱਜ ਵੀ ਜਮਾਨਤ ਤੋਂ ਇਨਕਾਰ

0
1085

ਹਾਂਗਕਾਂਗ (ਪ.ਚ.ਬ.) ਭਾਰਤ ਵਿਚ ਨਾਭਾ ਜੇਲ ਬਰੇਕ, ਸਿਆਸੀ ਕਤਲਾਂ ਤੇ ਅੱਤਵਾਦ ਨੂੰ ਸਹਿ ਤੇ ਆਰਥਕ ਮਦਦ ਵਰਗੇ ਦੋਸ਼ਾ ਲਈ ਲੋੜੀਦੇ ਹਾਂਗਕਾਂਗ ਵਾਸੀ ਰਮਨਜੀਤ ਸਿੰਘ ਉਰਫ ‘ਰੋਮੀ’ ਨੂੰ ਅੱਜ ਸਥਾਨਕ ਅਦਾਲਤ ਨੇ ਦੂਜੀ ਵਾਰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਸ ਤੇ ਸ਼ਹਿਰ ਵਿਚ ਕਰੋੜਾਂ ਡਾਲਰ ਦੀ ਲੁੱਟਮਾਰ ਦਾ ਦੋਸ਼ ਹੈ। ਅੱਜ ਫਿਰ ਉਸ ਨੂੰ ਇਕ ਹੋਰ ਸਾਥੀ ਸਮੇਤ ਅਦਾਲਤ ਵਿੱਚ ਭਾਰੀ ਸੁਰੱਖਿਆਂ ਪ੍ਰਬੰਧਾਂ ਹੇਠ ਲਿਆਦਾ ਗਿਆ ਜਿਥੇ ਮਾਣਯੋਗ ਜੱਜ ਸਾਹਿਬ ਨੇ ਉਸ ਦੀ ਜਮਾਨਤ ਦੀ ਅਰਜ਼ੀ ਖਾਰਜ ਕਰਦੇ ਹੋਏ ਉਸ ਨੂੰ ਮੁੜ ਜੇਲ ਭੇਜ ਦਿੱਤਾ । ਹੁਣ ਉਹ ਅਗਲੇ ਪੇਸ਼ੀ ਦੌਰਾਨ ਫਿਰ ਤੋ ਜਮਾਨਤ ਦੀ ਅਰਜੀ ਲਾ ਸਕਦਾ ਹੈ।ਰੋਮੀ ਹੁਣ 16 ਮਾਰਚ ਨੂੰ ਫਿਰ ਅਦਾਲਤ ਵਿਚ ਪੇਸ਼ ਹੋ ਕਿ ਜਮਾਨਤ ਦੀ ਬੇਨਤੀ ਕਰੇਗਾ ਜਦ ਕਿ ਕੇਸ ਦੀ ਅਗਲੀ ਸੁਣਵਾਈ ਐ੍ਰਪਲ ਦੇ ਪਹਿਲੇ ਹਫਤੇ ਹੈ।ਅਦਾਲਤ ਨੇ ਉਸ ਨੂੰ ਇਹ ਵੀ ਸੂਚਨਾ ਦਿੱਤੀ ਕਿ ਜੇ ਉਹ ਚਾਹੇ ਸਿੱਧਾ ਉੱਚ ਅਦਾਲਤ ਵਿਚ ਵੀ ਜਮਾਨਤ ਲਈ ਅਰਜੀ ਲਾ ਸਕਦਾ ਹੈ।