ਬੀਜੇਪੀ ਲੀਡਰ ਨੰਬਰ ਵਨ

0
359

ਨਵੀਂ ਦਿੱਲੀ: ਮੁਲਕ ਦੇ 51 ਸੰਸਦ ਮੈਂਬਰਾਂ ਤੇ ਵਿਧਾਇਕਾਂ ਉੱਪਰ ਔਰਤਾਂ ਨਾਲ ਅਪਰਾਧ ਦੇ ਮਾਮਲ ਸਾਹਮਣੇ ਆਏ ਹਨ। ਇਸ ਵਿੱਚ ਰੇਪ ਤੇ ਕਿਡਨੈਪਿੰਗ ਵਰਗੇ ਗੰਭੀਰ ਮਾਮਲੇ ਵੀ ਸ਼ਾਮਲ ਹਨ। ਇਨ੍ਹਾਂ ਵਿੱਚ 51 ਵਿੱਚੋਂ 48 ਵਿਧਾਇਕ ਤੇ ਤਿੰਨ ਸੰਸਦ ਮੈਂਬਰ ਹਨ। ਇਹ ਜਾਣਕਾਰੀ ਏਡੀਆਰ ਦੀ ਰਿਪੋਰਟ ਵਿੱਚ ਸਾਹਮਣੇ ਆਈ ਹੈ। ਜਿਵੇਂ ਕਿ ਨਾਂ ਤੋਂ ਹੀ ਜ਼ਾਹਿਰ ਹੈ ਕਿ ਇਹ ਜਥੇਬੰਦੀ ਚੋਣ ਸੁਧਾਰ ਦਾ ਕੰਮ ਕਰਦੀ ਹੈ।
ਇਸ ਰਿਪੋਰਟ ਦੇ ਹਵਾਲੇ ਤੋਂ ਇਹ ਕਿਹਾ ਗਿਆ ਹੈ ਕਿ ਔਰਤਾਂ ਖਿਲਾਫ ਕ੍ਰਾਈਮ ਦੇ ਮਾਮਲੇ ਵਿੱਚ ਪਹਿਲੇ ਨੰਬਰ ‘ਤੇ ਬੀਜੇਪੀ ਦੇ ਲੀਡਰ ਹਨ। ਬੀਜੇਪੀ ਦੇ 14 ਲੀਡਰਾਂ ‘ਤੇ ਔਰਤਾਂ ਖਿਲਾਫ ਕ੍ਰਾਈਮ ਦੇ ਗੰਭੀਰ ਮਾਮਲੇ ਹਨ। ਦੂਜੇ ਨੰਬਰ ‘ਤੇ ਨੰਬਰ ਸ਼ਿਵਸੈਨਾ ਹੈ। ਇਸ ਦੇ 7 ਲੀਡਰਾਂ ‘ਤੇ ਔਰਤਾਂ ਖਿਲਾਫ ਕੇਸ ਦਰਜ ਹਨ। ਪੱਛਮੀ ਬੰਗਾਲ ਦੀ ਸੀਐਮ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਛੇ ਲੀਡਰਾਂ ਦੇ ਨਾਲ ਤੀਜੇ ਨੰਬਰ ‘ਤੇ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਤਕਰੀਬਨ 1581 ਐਮਪੀ ਤੇ ਵਿਧਾਇਕਾਂ ਖਿਲਾਫ ਔਰਤਾਂ ਪ੍ਰਤੀ ਕ੍ਰਾਈਮ ਦੇ ਕੇਸ ਦਰਜ ਹਨ।