ਅਗਲੇ ਮਹੀਨੇ ਤੋਂ ਕਰ ਸਕੋਗੇ ਫਲਾਈਟ ‘ਚ ਫੋਨ ‘ਤੇ ਗੱਲਬਾਤ

0
391

ਨਵੀਂ ਦਿੱਲੀ: ਹਵਾਈ ਜਹਾਜ਼ ‘ਚ ਸਫ਼ਰ ਕਰਨ ਵਾਲਿਆਂ ਨੂੰ ਇਕ ਨਵੀਂ ਸੁਵਿਧਾ ਮਿਲਣ ਵਾਲੀ ਹੈ। ਅਪ੍ਰੈਲ ਤੋਂ ਫਲਾਇਟ ‘ਚ ਫੋਨ ‘ਤੇ ਗੱਲ ਕੀਤੀ ਜਾ ਸਕੇਗੀ। ਦੂਰ ਸੰਚਾਰ ਨੇ ਫਲਾਈਟ ਕਨੈਕਟੀਵਿਟੀ ਲਈ ਤਿੰਨ ਕੰਪਨੀਆਂ ਨੂੰ ਲਾਇਸੈਂਸ ਜਾਰੀ ਕੀਤਾ ਹੈ। ਇਨ੍ਹਾਂ ‘ਚ ਯੂਜ਼ਰਜ਼ ਹਿਊਜਸ, ਟਾਟਾ ਟੈਲੀਕਾਮ ਅਤੇ ਬੀਐੱਸਐੱਨਐੱਲ ਸ਼ਾਮਲ ਹਨ। ਇਨ੍ਹਾਂ ਕੰਪਨੀਆਂ ਨੂੰ 10 ਸਾਲ ਦਾ ਲਾਇਲੈਂਸ ਦਿੱਤਾ ਹੈ।

ਹੁਣ ਇਨ੍ਹਾਂ ਘਰੇਲੂ ਆਪਰੇਟਰਾਂ ਨਾਲ ਸਮਝੌਤਾ ਕਰ ਕੇ ਇਸ ਖ਼ਾਸ ਸਰਵਿਸ ਦੀ ਸ਼ੁਰੂਆਤ ਕਰਨੀ ਹੋਵੇਗੀ। ਸਪਾਈਸਜੈੱਟ ਅਤੇ ਇੰਡੀਗੋ ਨੇ ਇਸ ਤਰ੍ਹਾਂ ਦੀ ਸੇਵਾ ਦੇਣ ‘ਚ ਦਿਲਚਸਪੀ ਦਿਖਾਈ ਹੈ। ਇਸ ਦੇ ਲਈ ਟਿਕਟ ਦੇ ਨਾਲ ਕਨੈਕਟੀਵਿਟੀ ਪੈਕਜ ਮਿਲ ਸਕਦਾ ਹੈ। ਸ਼ੁਰੂ ‘ਚ 2 ਘੰਟੇ ਦੇ ਇਸ ਪੈਕੇਜ ਲਈ 500-700 ਰੁਪਏ ਦੇਣੇ ਪੈ ਸਕਦੇ ਹਨ।

ਪਿਛਲੇ ਸਾਲ ਦਸੰਬਰ ‘ਚ ਸਰਕਾਰ ਨੇ ਇਨ੍ਹਾਂ ਸੇਵਾਵਾਂ ਲਈ ਨਿਯਮਾਂ ਦੀ ਸੂਚਨਾ ਜਾਰੀ ਕਰ ਦਿੱਤੀ ਸੀ। ਇਸ ਅਨੁਸਾਰ ਫਲਾਈਟ ‘ਚ ਮੋਬਾਈਲ ਸੇਵਾਵਾਂ ਉਦੋਂ ਦਿੱਤੀਆਂ ਜਾਣਗੀਆਂ ਜਦੋਂ ਜਹਾਜ਼ 3000 ਮੀਟਰ ਤੋਂ ਜ਼ਿਆਦਾ ਉਚਾਈ ‘ਤੇ ਉਡਣ ਲੱਗੇਗਾ। ਦੇਸ਼ ‘ਚ ਸਰਗਰਮ ਭਾਰਤੀ ਅਤੇ ਵਿਦੇਸ਼ੀ ਏਅਰਲਾਈਨ ਅਤੇ ਸ਼ਿਪਿੰਗ ਕੰਪਨੀਆਂ ਵੈਲਿਡ ਭਾਰਤੀ ਟੈਲੀਕਾਮ ਲਾਇਸੈਂਸ ਧਾਰਨ ਕੰਪਨੀਆਂ ਨਾਲ ਮਿਲ ਕੇ ਯਾਤਰੀਆਂ ਨੂੰ ਸਫ਼ਰ ਦੌਰਾਨ ਵਾਇਸ ਅਤੇ ਡਾਟਾ ਸੇਵਾਵਾਂ ਦੇ ਸਕਦੀਆਂ ਹਨ।