ਪੰਜਾਬੀ ਭਾਈਚਾਰੇ ਨੇ ਰੈੱਡ ਕਰਾਸ ਵਲੋਂ ਦਿੱਤਾ ਪ੍ਰਸੰਸਾ ਪੱਤਰ ਖ਼ਾਲਸਾ ਦੀਵਾਨ ਨੂੰ ਭੇਟ ਕੀਤਾ

0
354

 ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਵਸਦੇ ਭਾਈਚਾਰੇ ਵਲੋਂ ਦਸੰਬਰ 2018 ਤੱਕ ਖ਼ੂਨਦਾਨ ‘ਚ ਪਾਏ ਯੋਗਦਾਨ ਬਦਲੇ ਗੁਰਦੁਆਰਾ ਖ਼ਾਲਸਾ ਦੀਵਾਨ ਦੇ ਨਾਂਅ ‘ਤੇ ਜਾਰੀ ਕੀਤਾ ਪ੍ਰਸੰਸਾ ਪੱਤਰ ਸਮਾਜ ਸੇਵੀ ਜਗਜੀਤ ਸਿੰਘ ਚੋਹਲਾ ਸਾਹਿਬ ਵਲੋਂ ਹਫ਼ਤਾਵਾਰੀ ਦੀਵਾਨ ਦੌਰਾਨ ਪ੍ਰਬੰਧਕ ਕਮੇਟੀ ਨੂੰ ਭੇਟ ਕੀਤਾ | ਪ੍ਰਸੰਸਾ ਪੱਤਰ ਭੇਟ ਕਰਨ ਮੌਕੇ ਪ੍ਰਧਾਨ ਨਰਿੰਦਰ ਸਿੰਘ ਬ੍ਰਹਮਪੁਰਾ, ਗੁਰਦੇਵ ਸਿੰਘ ਗਾਲਿਬ, ਜੁਗਰਾਜ ਸਿੰਘ, ਬਲਜੀਤ ਸਿੰਘ ਅਤੇ ਗੁਰਮੇਲ ਸਿੰਘ ਮੰਚ ‘ਤੇ ਹਾਜ਼ਰ ਹੋਏ | ਇਸ ਮੌਕੇ ਸੰਬੋਧਨ ਦੌਰਾਨ ਸ. ਗਾਲਿਬ ਵਲੋਂ ਰੈੱਡ ਕਰਾਸ ਅਤੇ ਖ਼ੂਨਦਾਨੀਆਂ ਦਾ ਧੰਨਵਾਦ ਕਰਦਿਆਂ ਸੰਗਤ ਨੂੰ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮਨਾਏ ਜਾ ਰਹੇ ਸਮਾਗਮਾਂ ‘ਚ ਰੈੱਡ ਕਰਾਸ ਨੂੰ 550 ਵਿਅਕਤੀਆਂ ਵਲੋਂ ਖ਼ੂਨਦਾਨ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਜੋ ਕਿ ਨਵੰਬਰ ‘ਚ ਮਨਾਏ ਜਾ ਰਹੇ ਪਹਿਲੇ ਪਾਤਿਸ਼ਾਹ ਦੇ 550ਵੇਂ ਪ੍ਰਕਾਸ਼ ਪੁਰਬ ਤੱਕ ਪੂਰਾ ਕੀਤਾ ਜਾਵੇਗਾ | ਜੋ ਕਿ ਨਵੰਬਰ ਵਿਚ ਮਨਾਏ ਜਾ ਰਹੇ ਪ੍ਰਕਾਸ਼ ਪੁਰਬ ਤੱਕ ਪੁਰਾ ਕੀਤਾ ਜਾਵੇਗਾ।ਇਸ ਸਬੰਧੀ ਗੁਰਦੁਅਰਾ ਸਾਹਿਬ ਤੋ ਫਾਰਮ ਲੈ ਕੇ ਹਾਂਗਕਾਂਗ ਵਿਚ ਕਿਸੇ ਵੀ ਰੈਡ ਕਰਾਸ ਸੈਟਰ ਵਿਚ ਖੂਨਦਾਨ ਕੀਤਾ ਜਾ ਸਕਦਾ ਹੈ।ਉਹਨਾਂ ਵੱਧ ਤੋਨ ਵੱਧ ਸੰਗਤ ਨੂੰ ਖੂਨ ਦਾਨ ਦੇ ਕਾਰਜ ਵਿਚ ਸਹਿਯੋਗ ਕਰਕੇ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ।