ਹਾਂਗਕਾਂਗ ਮੁੱਖੀ ਦੇ ਪਹਿਲੇ ਯੋਜਨਾ ਭਾਸ਼ਣ ਵਿੱਚ ਸਭ ਨੂੰ ਖੁਸ਼ ਕਰਨ ਦੀ ਕੋਸ਼ਿਸ

0
1007

ਹਾਂਗਕਾਂਗ 11 ਅਕਤੂਬਰ 2017 (ਗਰੇਵਾਲ): ਅੱਜ ਹਾਂਗਕਾਂਗ ਦੀ ਮੁੱਖੀ ਕੈਰੀ ਲੈਮ ਨੇ ਆਪਣਾ ਪਹਿਲਾ ਯੋਜਨਾ ਭਾਸ਼ਣ ਦਿੱਤਾ ਜਿਸ ਵਿੱਚ ਉਨਾਂ ਨੇ ਹਰ ਵਰਗ ਨੂੰ ਖੁਸ਼ ਕਰਨ ਦ ਕੋਸ਼ਿਸ ਕੀਤੀ। ਸਭ ਤੋਂ ਵੱਧ ਧਿਆਨ ਲੋਕਾਂ ਨੂੰ ਆ ਰਹੀ ਘਰਾਂ ਦੀ ਸਮੱਸਿਆ ਵੱਲ ਦਿਤਾ ਗਿਆ। ਇਸ ਤਹਿਤ ਕਈ ਵੱਖ ਵੱਖ ਸਕੀਮਾਂ ਦਾ ਐਨਾਲ ਕੀਤਾ। ਸਰਕਾਰ ਦੀਆਂ ਖਾਲੀ ਇਮਾਰਤਾਂ ਅਤੇ ਕੁਝ ਸਨਅਤੀ ਇਮਾਰਤਾਂ ਨੂੰ ਰਹਿਣਯੋਗ ਬਣਾਉਣ ਦਾ ਐਲਾਨ ਕੀਤਾ ਗਿਆ। ਇਸ ਤੋ ਇਲਾਵਾ ਹੋਰ ਘਰ ਬਣਾ ਕੇ ਘੱਟ ਕੀਮਤ ਤੇ ਵੇਚਣ ਸਬੰਧੀ ਵੀ ਐਲਾਨ ਹੋਇਆ।
2 ਮਿਲੀਅਨ ਤੋ ਘੱਟ ਕਮਾਈ ਕਰਨ ਵਾਲੀਆਂ ਕੰਪਨੀਆਂ ਲਈ ਟੈਕਸ ਦਰ 16.5% ਤੋ ਘੱਟ ਕਰਕੇ 8.35% ਕਰ ਦਿੱਤੀ ਗਈ।
ਰੋਜਾਨਾ ਲੰਮੀ ਦੂਰੀ ਦਾ ਸਫਰ ਕਰਨ ਵਾਲਿਆ ਨੂੰ ਲਾਭ ਦੇਣ ਲਈ ਇਕ ਖਾਸ ਸਬਸਿਡੀ ਦਾ ਐਲਾਨ ਕੀਤਾ ਗਿਆ। ਇਸ ਤਹਿਤ 400ਡਾਲਰ ਦਾ ਸਫਰ ਔਕਟੋਪਸ ਕਾਰਡ ਰਾਹੀ ਕਰਨ ਤੇ 25% ਸਬਸਿਡੀ ਮਿਲੇਗੀ। ਇਹ ਵੱਧ ਤੋ ਵੱਧ 300 ਡਾਲਰ ਹੋ ਸਕਦੀ ਹੈ।ਇਸ ਲਈ ਫੰਡ ਐਮ ਟੀ ਆਰ ਤੋ ਹੋਣ ਵਾਲੇ ਲਾਭ ਵਿਚੋ ਵਰਤੇ ਜਾਣਗੇ।
ਘੱਟ ਗਿਣਤੀਆਂ ਨੂੰ ਸਰਕਾਰੀ ਨੌਕਰੀਆਂ ਵਿਚ ਚੀਨੀ ਭਾਸ਼ਾ ਦਾ ਜਾਣੂ ਹੋਣ ਦੀ ਸਰਤ ਵਿਚ ਛੋਟ ਦੇਣ ਸਬੰਧੀ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ ਜਿਨਾਂ ਦਾ ਐਲਾਨ ਆਉਣ ਵਾਲੇ ਦਿਨਾਂ ਵਿਚ ਹੋ ਸਕਦਾ ਹੈ।
ਪਹਿਲਾਂ ਕੀਤੇ ਐਲਾਨ ਤੇ ਰੋਕ ਲਾਉਦਿਆਂ ਵਾਨਚਾਈ ਸਪੋਰਟਸ ਗਰਾਉਡ ਨੂੰ ਇਸੇ ਹਾਲਤ ਵਿਚ ਰੱਖਣ ਦਾ ਐਲਾਨ ਕੀਤਾ ਗਿਆ। ਪਹਿਲਾਂ ਇਥੈ ਐਗਜੀਵੀਸਨ ਸੈਟਰ ਬਣਾਉਣ ਦੀ ਸਕੀਮ ਸੀ।ਹੁਣ ਕੀਤੇ ਐਲਾਨ ਅਨੁਸਾਰ ਐਗਜੀਵੀਸਨ ਸੈਟਰ ਨੇੜੈ ਸਥਿਤ 3 ਸਰਕਾਰੀ ਇਮਾਰਤਾਂ ਦੀ ਮੁੜ ਉਸਾਰੀ ਕੀਤੀ ਜਾਵੇਗੀ ਤਾ ਜੋ ਐਗਜੀਵੀਸਨ ਸੈਟਰ ਲਈ ਥਾਂ ਬਣਾਈ ਜਾ ਸਕੇ।
ਗਰੀਬ ਲੋਕਾਂ ਨੂੰ ਮਿਲਣ ਵਾਲੀ ਸ਼ੋਸਲ ਸਹਾਇਤਾ ਵਿਚ 23% ਵਾਧੇ ਦਾ ਐਲਾਨ। ਹੁਣ ਇਹ ਰਾਸ਼ੀ 3200 ਹੋਵੇਗੀ ਜਦ ਕਿ ਪਹਿਲਾ ਇਹ 2600 ਡਾਲਰ ਸੀ।
ਸਰਕਾਰੀ ਕਮੇਟੀਆਂ ਵਿਚ ਨੌਜਵਾਨਾਂ ਦੀ ਗਿਣਤੀ ਘੱਟੋ ਘੱਟ 15% ਕਰਨ ਦਾ ਐਲਾਨ।
ਹਾਂਗਕਾਂਗ ਮੁੱਖੀ ਨੇ ਆਪਣੇ ਭਾਸ਼ਣ ਨੂੰ ਸੰਖੇਪ ਰੱਖਦਿਆ ਸਿਰਫ 40 ਮਿੰਟ ਵਿਚ ਖਤਮ ਕਰ ਦਿਤਾ। ਉਨਾਂ ਦੇ ਭਾਸ਼ਣ ਸੁਰੂ ਹੋਣ ਤੋ ਬਾਅਦ ਲੈਜੀਕੋ ਬਿਲਡਿੰਗ ਦੇ ਬਾਹਰ ਕਈ ਗੁਰਪਾਂ ਵੱਲੋ ਵਿਖਾਵਾ ਕੀਤਾ ਗਿਆ।