ਪੋਲੀ ਯੂਨੀਵਰਸਿਟੀ ਨੇੜੈ ਅਜੇ ਵੀ ਤਨਾਅ ਜਾਰੀ, 100 ਦੇ ਕਰੀਬ ਵਿਦਿਆਰਥੀਆਂ ਕੀਤਾ ਸਮਰਪਣ

0
471

ਹਾਂਗਕਾਂਗ(ਪਚਬ): ਬੀਤੇ ਕੱਲ ਪੂਰਾ ਦਿਨ ਪੋਲੀ ਯੂਨੀਵਰਸਿਟੀ ਦੁਆਲੇ ਹਿੰਸਕ ਝੜਪਾਂ ਤੋ ਬਾਅਦ ਅੱਧੀ ਰਾਤ ਤੋ ਬਾਅਦ ਕਰੀਬ 100 ਵਿਦਿਆਰਥੀਆਂ ਨੂੰ ਬਾਹਰ ਲਿਆਦਾ ਗਿਆ। ਇਨਾਂ ਵਿਚੋ 16 ਸਾਲ ਤੋ ਘੱਟ ਉਮਰ ਵਾਲਿਆ ਨੂੰ ਘਰ ਜਾਣ ਦਿਤਾ ਗਿਆ ਅਤੇ ਬਾਕੀਆਂ ਨੂੰ ਗਿਰਫਤਾਰ ਕਰ ਲਿਆ ਗਿਆ।  ਜਿਨਾਂ ਨੂੰ ਘਰ ਭੇਜਿਆ ਗਿਆ ਉਨਾਂ ਦੀ ਪਹਿਚਾਣ ਪੁਲੀਸ ਨੇ ਆਪਣੇ ਕੋਲ ਦਰਜ ਕਰ ਲਈ ਹੈ ਤੇ ਉਨਾਂ ਤੇ ਬਾਅਦ ਵਿਚ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਨਾਂ ਨੂੰ ਬਾਹਰ ਲਿਆ ਵਿਚ ਅਹਿਮ ਵਿਅਕਤੀਆਂ ਦਾ ਇਕ ਗਰੁੱਪ ਯੂਨੀਵਰਸਿਟੀ ਅੰਦਰ ਗਿਆ ਸੀ ਜੋ ਇਨਾਂ ਨੂੰ ਬਾਹਰ ਆਉਣ ਲਈ ਰਾਜ਼ੀ ਕਰ ਸਕਿਆ। ਅਜੇ ਵੀ ਬਹੁਤ ਸਾਰੇ ਵਿਦਿਆਰਥੀ ਅੰਦਰ ਹਨ ਜਿਨਾਂ ਦੀ ਸਹੀ ਗਿਣਤੀ ਪਤਾ ਨਹੀ ਹੈ। ਇਸੇ ਦੌਰਾਨ ਕੱਲ ਸ਼ਾਮ ਕੁਝ ਵਿਦਿਆਰਥੀ ਰੱਸੇ ਰਾਹੀ ਬਾਹਰ ਨਿਲਣ ਕੇ ਬਚ ਨਿਕਲਣ ਵਿਚ ਕਾਮਯਾਬ ਰਹੇ।
ਇਸੇ ਦੌਰਾਨ ਕੱਲ ਹਾਂਗਕਾਂਗ ਪੁਲੀਸ਼ ਨੇ ਆਪਣੀ ਪ੍ਰੈਸ ਵਾਰਤਾ ਦੌਰਾਨ ਦਸਿਆ ਕਿ ਹਵਾਲਗੀ ਬਿੱਲ ਵਿਰਧੀ ਅਦੋਲਨ ਦੌਰਾਨ ਹੁਣ ਤੱਕ 4491 ਵਿਅਕਤੀਆਂ ਫੜੈ ਗਏ ਹਨ ਜਿਨਾਂ ਵਿਚ 3395 ਮਰਦ ਅਤੇ 1096 ਔਰਤਾਂ ਹਨ ਜਿਨਾਂ ਦੀ ਉਮਰ 11 ਤੋ 83 ਸਾਲ ਵਿਚਕਾਰ ਹੈ।

ਨੋਟ: ਹਾਂਗਕਾਂਗ ਮੁੱਖੀ ਅਨੁਸਾਰ, ਸਮਰਪਣ ਕਰਨ ਵਾਲਿਆ ਦੀ ਗਿਣਤੀ 600 ਹੋ ਗਈ ਹੈ ਜਿਨਾਂ ਵਿਚ 200 ਨੂੰ ਘੱਟ ੳਮਰ ਹੋਣ ਕਾਰਨ ਘਰ ਜਾਣ ਦਿਤਾ ਗਿਆ।