ਪੁਲਿਸ ਦੀ ਮਹਿੰਗੇ ਗਹਿਣੇ ਪਾਉਣ ਵਾਲਿਆ ਲਈ ਚੇਤਾਵਨੀ

0
222

ਲੰਡਨ: ਭਾਰਤੀ ਲੋਕਾਂ ਨੂੰ ਮਹਿੰਗੇ ਗਹਿਣੇ, ਸੋਨਾ ਆਦਿ ਪਾਉਣ ਚਾਅ ਪੂਰੀ ਦੁਨੀਆ ਚ ਮਸ਼ਹੂਰ ਹੈ। ਜੇਕਰ ਇਸ ਸ਼ੌਂਕ ਤੇ ਕਿਸੇ ਤਰ੍ਹਾਂ ਦੀ ਪਾਬੰਦੀ ਲੱਗ ਜਾਵੇ ਤਾਂ ਫਿਰ ਲੋਕਾਂ ਦਾ ਦਿਲ ਹੀ ਟੁੱਟ ਜਾਣ ਲਾਜ਼ਮੀ ਹੈ। ਇਸੇ ਤਰ੍ਹਾਂ ਦੀ ਘਟਨਾ ਸਕਾਟਲੈਂਡ ਯਾਰਡ ਚ ਦੇਖਣ ਨੂੰ ਮਿਲੀ ਹੈ ਜਿੱਥੇ ਸਥਾਨਕ ਪੁਲਿਸ ਨੇ ਇਸ ਸ਼ੌਂਕ ਨੂੰ ਦੇਖਦਿਆਂ ਇੰਗਲੈਂਡ ਚ ਰਹਿ ਰਹੇ ਭਾਰਤੀਆਂ ਲਈ ਚੇਤਾਵਨੀ ਜਾਰੀ ਕੀਤੀ ਹੈ। ਪੁਲਿਸ ਨੇ ਨਰਾਤਿਆਂ ਅਤੇ ਦੀਵਾਲੀ ਨੇੜੇ ਮਹਿੰਗੇ ਅਤੇ ਭਾਰੀ ਗਹਿਣੇ ਪਾਉਣ ਤੋਂ ਬੱਚਣ ਦੀ ਸਲਾਹ ਦਿੱਤੀ ਹੈ। ਲੰਡਨ ਚ ਭਾਰਤੀ ਭਾਈਚਾਰੇ ਗਹਿਣ ਪਾ ਕੇ ਮੰਦਰਾਂ ਅਤੇ ਇੱਕ ਦੂਜਿਆਂ ਦੇ ਘਰਾਂ ਚ ਮਿਲਣ ਜਾਂਦੇ ਹਨ।

ਸਕਾਟਲੈਂਡ ਯਾਰਡ ਪੁਲਿਸ ਨੇ ਇਸ ਸਾਲ ਦੀ ਸ਼ੁਰੂਆਤ ਚ ਲੰਡਨ ਚ ਭਾਰਤੀ ਮੂਲ ਦੇ ਇੱਕ ਜੋੜੇ ਨਾਲ ਲੁੱਟਮਾਰ ਦੀ ਘਟਨਾ ਦਾ ਵੀਡਿਓ ਜਾਰੀ ਕੀਤਾ ਹੈ। ਮੈਟ੍ਰੋਪੋਲੀਅਨ ਪੁਲਿਸ ਨੇ ਕਿਹਾ, ਤਿਊਹਾਰ ਦੌਰਾਨ ਖਾਸ ਕਰਕੇ ਵਾਧੂ ਗਹਿਣੇ ਪਾਉਣ ਕਾਰਨ ਇਸ ਤਰ੍ਹਾਂ ਦੇ ਅਪਰਾਧਾਂ ਚ ਵਾਧਾ ਹੁੰਦਾ ਹੈ।

ਪੁਲਿਸ ਮੁਤਾਬਕ ਪਿਛਲੇ ਵਿੱਤੀ ਸਾਲ ਦੌਰਾਨ ਲੰਡਨ ਚ ਦੱਖਣੀ ਏਸ਼ੀਆਈ ਮੂਲ ਦੇ ਲੋਕਾਂ ਨਾਲ ਲੁੱਟਮਾਰ ਦੀ 1891 ਘਟਨਾਵਾਂ ਵਾਪਰੀਆਂ। ਉਸ ਸਮੇਂ 90 ਲੱਖ ਪਾਊਂਡ ਦੇ ਮੁੱਲ ਦੇ 6,369 ਗਹਿਣੇ ਚੋਰੀ ਹੋ ਗਏ।

ਮੈਟੋ੍ਰਪੋਲੀਅਨ ਪੁਲਿਸ ਡਿਟੈਕਟਿਵ ਕਾਂਸਟੇਬਲ ਲੀਜ਼ਾ ਕੀਲੇ ਨੇ ਅਪੀਲ ਚ ਕਿਹਾ, ਜਿਸ ਤੇਜ਼ੀ ਅਤੇ ਗੁਪਤ ਢੰਗ ਨਾਲ ਸੋਨਾ ਵੇਚ ਕੇ ਮੋਟੀ ਰਕਮ ਬਣਾਈ ਜਾ ਸਕਦੀ ਹੈ, ਉਸੇ ਕਾਰਨ ਇਸ ਅਪਰਾਧੀਆਂ ਲਈ ਇੱਕ ਸੁਨਿਹਰੇ ਮੌਕੇ ਵਰਗਾ ਸਮਾਂ ਹੁੰਦਾ ਹੈ।

ਦੱਸਣਯੋਗ ਹੈ ਕਿ ਫਰਵਰੀ ਚ ਇੱਕ ਜੋੜੇ ਨੂੰ ਚਾਰ ਨਕਾਬਪੋਸ਼ ਚੋਰਾਂ ਨੇ ਨਿਸ਼ਾਣਾ ਬਣਾਉਂਦਿਆਂ ਉਨ੍ਹਾਂ ਦੇ ਵਿਆਹ ਦੀ ਮੁੰਦਰੀ, ਗਲੇ ਦਾ ਹਾਰ, ਬ੍ਰੈਸਲੇਟ, ਤੇ ਨਾਲ ਹੋਰ ਵੀ ਕਈ ਚੀਜ਼ਾਂ ਲੁੱਟ ਕੇ ਫਰਾਰ ਹੋ ਗਏ ਸਨ।