ਨਾਸਾ ਦੀ ਚੇਤਾਵਨੀ, ਭਾਰਤ ”ਚ ਘਟ ਰਿਹੈ ਤਾਜ਼ੇ ਪਾਣੀ ਦਾ ਪੱਧਰ

0
548

ਵਾਸ਼ਿੰਗਟਨ — ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਅਧਿਐਨ ਨਾਲ ਭਾਰਤ ‘ਚ ਜਲ ਸੰਕਟ ਨੂੰ ਲੈ ਕੇ ਜਾਣੂ ਕਰਾਉਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ‘ਚ ਭਾਰਤ ਨੂੰ ਉਨ੍ਹਾਂ ਸੰਵੇਦਨਸ਼ੀਲ ਥਾਂਵਾਂ ‘ਚ ਸ਼ਾਮਲ ਕੀਤਾ ਗਿਆ ਹੈ, ਜਿੱਥੇ ਜਲ ਸਰੋਤਾਂ ‘ਚ ਤਾਜ਼ੇ ਪਾਣੀ ਦੀ ਉਪਲਬੱਧਤਾ ਘਟ ਰਹੀ ਹੈ। ਇਸ ਤਰ੍ਹਾਂ ਦਾ ਇਹ ਪਹਿਲਾ ਅਧਿਐਨ ਹੈ ਜਿਸ ‘ਚ ਧਰਤੀ ਦੀ ਨਿਗਰਾਨੀ ਕਰਨ ਵਾਲੀ ਨਾਸਾ ਦੀ ਸੈਟੇਲਾਈਟ ਦਾ ਇਸਤੇਮਾਲ ਕੀਤਾ ਗਿਆ ਹੈ।
ਨਾਸਾ ਦੇ ਗੋਡਾਰਡ ਸਪੇਸ ਫਲਾਈਟ ਸੈਂਟਰ ਦੇ ਵਿਗਿਆਨਕਾਂ ਨੇ ਮਨੁੱਖੀ ਗਤੀਵਿਧੀਆਂ ਦੇ ਡਾਟਾ ‘ਚੋਂ ਉਨ੍ਹਾਂ ਥਾਂਵਾਂ ਦਾ ਪਤਾ ਲਾਇਆ ਜਿੱਥੇ ਤਾਜ਼ੇ ਪਾਣੀ ਦੀ ਉਪਲੱਬਤਾ ‘ਚ ਬਦਲਾਅ ਆ ਰਿਹਾ ਹੈ। ਇਸ ਦਾ ਕਾਰਨ ਜਾਣਨ ਦਾ ਯਤਨ ਕੀਤਾ ਗਿਆ ਹੈ, ਅਧਿਐਨ ਤੋਂ ਇਹ ਵੀ ਜ਼ਾਹਿਰ ਹੋਇਆ ਕਿ ਧਰਤੀ ਨੇ ਉਨ੍ਹਾਂ ਭੂ-ਭਾਗਾਂ ‘ਚ ਪਾਣੀ ਦੀ ਉਪਲੱਬਧਤਾ ਵਧ ਰਹੀ ਹੈ ਜਿੱਥੇ ਕੋਈ ਜਲ ਸੰਕਟ ਨਹੀਂ ਹੈ। ਜਦਕਿ ਪਾਣੀ ਦੀ ਕਮੀ ਵਾਲੇ ਇਲਾਕੇ ਹੋਰ ਸੁਕ ਰਹੇ ਹਨ। ਇਸ ਦੇ ਲਈ ਮਨੁੱਖੀ ਜਲ ਪ੍ਰਬੰਧਨ ਅਤੇ ਜਲਵਾਯੂ ਪਰਿਵਰਤਨ ਸਮੇਤ ਕਈ ਕਾਰਨ ਹੋ ਸਕਦੇ ਹਨ।
ਇਕ ਅੰਗ੍ਰੇਜ਼ੀ ਅਖਬਾਰ ਰਿਪੋਰਟ ਮੁਤਾਬਕ ਉੱਤਰੀ ਅਤੇ ਪੂਰਬੀ ਭਾਰਤ ਤੋਂ ਇਲਾਵਾ ਪੱਛਮੀ ਏਸ਼ੀਆ ਦੇ ਦੇਸ਼, ਕੈਲੇਫੋਰਨੀਆ ਅਤੇ ਆਸਟਰੇਲੀਆ ਉਨ੍ਹਾਂ ਸੰਵੇਦਨਸ਼ੀਲ ਥਾਂਵਾਂ ‘ਚੋਂ ਹਨ ਜਿੱਥੇ ਜਲ ਸਰੋਤਾਂ ‘ਚ ਤਾਜ਼ਾ ਪਾਣੀ ਦੀ ਉਪਲੱਬਧਤਾ ‘ਚ ਗਿਰਾਵਟ ਦਾ ਪ੍ਰਮੁੱਖ ਕਾਰਨ ਹੈ। ਇਸ ਦੇ ਚੱਲਦੇ ਗੰਭੀਰ ਸਮੱਸਿਆ ਖੜੀ ਹੋ ਰਹੀ ਹੈ। ਅਧਿਐਨ ਮੁਤਾਬਕ ਉੱਤਰ ਭਾਰਤ ‘ਚ ਕਣਕ ਅਤੇ ਮੱਕੀ ਜਿਹੀਆਂ ਫਸਲਾਂ ਦੀ ਖੇਤੀਬਾੜੀ ਲਈ ਭੂ-ਜਲ ਦੀ ਉਪਲੱਬਧਤਾ ‘ਚ ਹੋ ਰਹੀ ਤੇਜ਼ ਗਿਰਾਵਟ ਦਾ ਵੱਡਾ ਕਾਰਨ ਹੈ। ਮੀਂਹ ਦੇ ਬਾਵਜੂਦ ਭੂ-ਜਲ ਤੇਜ਼ੀ ਨਾਲ ਹੇਠਾਂ ਡਿੱਗ ਰਿਹਾ ਹੈ। ਅਧਿਐਨ ‘ਚ ਨਾਸਾ ਅਤੇ ਜਰਮਨ ਏਅਰੋ ਸੇਪਸਸੈਂਟਰ ਦੇ ਸੰਯੁਕਤ ਮਿਸ਼ਨ ਗੈਵ੍ਰਿਟੀ ਰਿਕਵਰੀ ਐਂਡ ਕਲਾਈਮੇਚ ਐਕਸਪੈਰੀਮਮੈਂਟ (ਗ੍ਰੇਸ) ਪੁਲਾੜ ਗੱਡੀ ਦੇ 14 ਸਾਲ ਦ ਅਭਿਆਨ ਤੋਂ ਮਿਲੇ ਡਾਟਾ ਜਾ ਇਸਤੇਮਾਲ ਕੀਤਾ ਗਿਆ। ਇਸ ਦੇ ਆਧਾਰ ‘ਤੇ ਦੁਨੀਆ ਦੇ 34 ਦੇਸ਼ਾਂ ‘ਚ ਤਾਜ਼ੇ ਪਾਣੀ ਦੇ ਰੁਝਾਨ ‘ਤੇ ਗੋਰ ਕੀਤਾ ਗਿਆ।