ਦੰਦ ‘ਚ ਸੀ ਦਰਦ, ਨੌਜਵਾਨ ਨੇ ਯੂਟਊਿਬ ਵੀਡੀਓ ਦੇਖ ਕੇ ਕੀਤਾ ਘਰੇਲੂ ਇਲਾਜ, ਨਤੀਜਾ ??

0
177

ਹਜ਼ਾਰੀਬਾਗ (Jharkhand) : ਸੋਸ਼ਲ ਮੀਡੀਆ ਦੀ ਜਾਣਕਾਰੀ ਵੀ ਜਾਨਲੇਵਾ ਹੋ ਸਕਦੀ ਹੈ। ਝਾਰਖੰਡ ਦੇ ਬੋਕਾਰੋ ਜ਼ਿਲੇ ਦੇ ਨਵਾਡੀਹ ‘ਚ ਇਸ ਦੀ ਝਲਕ ਦੇਖਣ ਨੂੰ ਮਿਲੀ, ਜਦੋਂ ਇੱਕ ਲੜਕੇ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ। ਦਰਅਸਲ, 26 ਸਾਲਾ ਅਜੈ ਮਹਾਤੋ ਪਿਛਲੇ ਕੁਝ ਦਿਨਾਂ ਤੋਂ ਦੰਦਾਂ ਦੇ ਦਰਦ ਤੋਂ ਪੀੜਤ ਸੀ। ਡਾਕਟਰ ਤੋਂ ਇਲਾਜ ਵੀ ਕਰਵਾ ਰਿਹਾ ਸੀ। ਇਸ ਦੌਰਾਨ 14 ਜੁਲਾਈ ਨੂੰ ਅਜੈ ਨੇ ਯੂਟਿਊਬ ‘ਤੇ ਵੀਡੀਓ ਦੇਖ ਕੇ ਕਨੇਰ ਦੇ ਬੀਜ ਖਾ ਲਏ। ਇਸ ਤੋਂ ਬਾਅਦ ਹੀ ਉਸ ਦੀ ਸਿਹਤ ਵਿਗੜਣ ਲੱਗੀ ਅਤੇ ਉਹ ਬੇਹੋਸ਼ ਹੋ ਗਿਆ।
ਅਜੈ ਮਹਾਤੋ ਦੇ ਪਿਤਾ ਨਨੁਚੰਦ ਉਸ ਨੂੰ ਤੁਰੰਤ ਵਿਸ਼ਨੂੰਗੜ੍ਹ ਕਮਿਊਨਿਟੀ ਹੈਲਥ ਸੈਂਟਰ ਲੈ ਗਏ ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਸਬੰਧੀ ਡਾ ਐੱਸਪੀ ਸਿੰਘ ਨੇ ਦੱਸਿਆ ਕਿ ਕਨੇਰ ਦਾ ਬੀਜ ਸਰੀਰ ਲਈ ਖਤਰਨਾਕ ਹੈ।
ਮ੍ਰਿਤਕ ਦੇ ਪਿਤਾ ਨਨੁਚੰਦ ਨੇ ਦੱਸਿਆ ਕਿ ਅਜੇ ਦੀ ਥੈਲੀ ‘ਚੋਂ ਕਨੇਰ ਦਾ ਬੀਜ ਮਿਲਿਆ ਹੈ। ਇਸ ਦੇ ਨਾਲ ਹੀ ਮੋਬਾਈਲ ‘ਤੇ ਯੂਟਿਊਬ ‘ਤੇ ਦੰਦਾਂ ਦੇ ਦਰਦ ‘ਚ ਕਨੇਰ ਦੇ ਬੀਜ ਦਾ ਸੇਵਨ ਕਰਨ ਨਾਲ ਜੁੜੀ ਖੋਜ ਵੀ ਦੇਖਣ ਨੂੰ ਮਿਲੀ। ਇਸ ਤੋਂ ਅਸੀਂ ਅੰਦਾਜ਼ਾ ਲਗਾਇਆ ਕਿ ਉਸ ਨੇ ਦਰਦ ਤੋਂ ਰਾਹਤ ਪਾਉਣ ਲਈ ਕਨੇਰ ਦੇ ਬੀਜਾਂ ਦਾ ਸੇਵਨ ਕੀਤਾ ਹੋਵੇਗਾ।