ਦੁਪਿਹਰ ਦੇ ਖਾਣੇ ਵੇਲੇ ਰੋਕੀਆਂ ਕਈ ਅਹਿਮ ਸੜਕਾਂ

0
489

ਹਾਂਗਕਾਂਗ(ਪਚਬ); ਅੱਜ ਪੰਜਵੇ ਦਿਨ ਵੀ ਦੁਪਿਹਰੇ ਖਾਣਾ ਖਾਣ ਨਿਕਲੇ ਲੋਕਾਂ ਨੂੰ ਹਾਂਗਕਾਂਗ ਵਿਚ ਕਈ ਅਹਿਮ ਥਾਵਾਂ ਤੇ ਸੜਕੀ ਅਵਾਜਾਈ ਰੋਕ ਦਿੱਤੀ। ਇਸ ਵਿਚ ਅਹਿਮ ਸਥਾਨ ਸੈਟਰਲ ਹੈ ਜਿਥੇ ਲੋਕਾਂ ਨੇ ਸੜਕਾਂ ਤੇ ਰੋਕਾਂ ਖੜੀਆਂ ਕਰਕੇ ਰੋਸ ਕੀਤਾ । ਇਸ ਤੋਂ ਇਲਾਵਾ ਕਾਸਬੇਵੇ ਸਥਿਤ ਸੋਗੋ ਨੇੜੇ ਵੀ ਸੜਕ ਜਾਮ ਕਰ ਦਿਤੀ ਤੇ ਕਈ ਦੁਕਾਨਾਂ ਨੇ ਆਪਣੇ ਦਰਵਾਜੇ ਬੰਦ ਕਰ ਲਏ। ਤਾਈ ਕੁ ਸਿੰਗ ਵੀ ਵਿਰੋਧ ਦਾ ਇਕ ਕੇਦਰ ਹੈ। ਵੋਗ ਤਾਈ ਸਿਂਨ ਰੋਡ ਵੀ ਬੰਦ ਰਹੀ ਤੇ ਕੁਨ ਥੁਗ ਵਿਖੇ ਵੀ ਜਾਮ ਲਾਇਆ ਗਿਆ। ਸੋਸਲ ਮੀਡੀਏ ਤੇ ਰਿਹ ਰੀਪੋਰਟਾਂ ਵੀ ਆ ਰਹੀਆਂ ਹਨ ਕਿ 3.30 ਵਜੇ Hung Hom, Kun Tong, Fo Tan, Tai Po & Tuen mun ਵਿਖੇ ਵੀ ਵਿਖਾਵਾਕਾਰੀ ਸ਼ੜਕਾਂ ਰੋਣਗੇ।