ਦਿੱਲੀ-ਹਾਂਗਕਾਂਗ ਟਿਕਟ 13 ਹਜ਼ਾਰ ਚ’ ਮਿਲੂ!

0
1088

ਹਾਂਗਕਾਂਗ(ਪਚਬ): ਭਾਰਤ ਵਿਚ ਫਸੇ ਭਾਰਤੀਆਂ ਨੂੰ ਵਾਪਸ ਹਾਂਗਕਾਂਗ ਲਿਉਣ ਲਈ ਕੋਸ਼ਿਸ਼ਾਂ ਜਾਰੀ ਹਨ। ਇਸ ਤਹਿਤ ਹਾਂਗਕਾਂਗ ਸਰਕਾਰ ਵੱਲੋ ਦਿੱਤੀ ਸੂਚਨਾ ਅਨੁਸਾਰ ਪਹਿਲਾਂ ਦਿੱਲੀ ਅਤੇ ਇਸ ਦੇ ਨੇੜੈ ਦੇ ਵਿਅਕਤੀਆਂ ਨੂੰ ਲਿਆਦਾ ਜਾਵੇਗਾ ਤੇ ਪਹਿਲ ਹਾਂਗਕਾਂਗ ਪਾਸਪੋਰਟ ਵਾਲਿਆ ਨੂੰ ਹੋਵੇਗੀ।ਇਹ ਵੀ ਖਬਰਾਂ ਆ ਰਹੀਆਂ ਹਨ ਕਿ ਦਿੱਲੀ ਤੋਂ ਹਾਂਗਕਾਂਗ ਲਈ ਹਵਾਈ ਟਿਕਟ 13 ਹਜਾਰ ਡਾਲਰ ਦੀ ਹੋ ਸਕਦੀ ਹੈ। ਇਸੇ ਦੌਰਾਨ ਪਾਕਿਸਤਾਨ ਦੇ ਸਹਿਰ ਇਸਲਾਮਾਬਾਦ ਵਿਚੋ ਇਕ ੳਡਾਨ ਇਕ-ਦੋ ਦਿਨਾਂ ਵਿਚ ਆ ਰਹੀ ਹੈ ਜਿਸ ਵਿਚ ਕਿ 300 ਦੇ ਕਰੀਬ ਮੁਸਾਫਰ ਆਉਣਗੇ। ਇਹ ਵੀ ਪਤਾ ਲੱਗਾ ਹੈ ਕਿ ਇਹ ਉਡਾਨ ਪਾਕਿਸਤਾਨ ਇਨਟਰਨੈਸਨਲ ਏਅਰ ਲਾਈਨ ਰਾਹੀ ਹੋਵੇਗੀ ਤੇ ਟਿਕਟ 7 ਹਜਾਰ ਡਾਲਰ ਦੇ ਕਰੀਬ ਹੈ। ਸਰਕਾਰੀ ਬੁਲਾਰੇ ਅਨੁਸਾਰ ਭਾਰਤ ਤੋਂ ਅੁਉਣ ਵਾਲੇ ਯਾਤਰੀਆਂ ਲਈ ਅਜੇ ਕਿਸੇ ਏਅਰ ਲਾਇਨ ਨਾਲ ਪੱਕੀ ਗੱਲ ਨਹੀ ਹੋਈ ਇਸ ਲਈ ਉਨਾਂ ਨੂੰ ੳਜੇ ਹੋਰ ਇਤਯਾਰ ਕਰਨਾ ਪਵੇਗਾ।ਭਾਰਤ ਵਿਚ ਲਾਕਡਾਊਨ ਕਾਰਨ ਮੁਸਕਲਾਂ ਆ ਰਹੀਆਂ ਹਨ ਕਿ ਮੁਸਾਫਰਾਂ ਨੁੰ ਦਿੱਲੀ ਏਅਰਪੋਰਟ ਤੱਕ ਕਿਵੇ ਲੈ ਕੇ ਆੳੇਣਾ ਹੈ। ਇਸ ਤੋਂ ਇਲਾਵਾ ਟਿਕਟ ਦੀ ਕੀਮਤ ਬਾਰੇ ਵੀ ਨਿਸਚਤ ਕੀਤਾ ਜਾ ਰਿਹਾ ਹੈ। ਕੋਸ਼ਿਸ ਇਹ ਵੀ ਕੀਤੀ ਜਾ ਰਹੀ ਹੈ ਕਿ ਕੋਈ ਸਸਤੀ ਏਅਰ ਲਾਇਨ ਇਹ ਕੰਮ ਕਰਨਾ ਮੰਨ ਜਾਵੇ ਤਾਂ ਲੋਕਾਂ ਤੇ ਆਰਥਕ ਬੋਝ ਘੱਟ ਪਵੇ।