ਖ਼ਾਲਸਾ ਸਪੋਰਟਸ ਕਲੱਬ ਮਿੰਨੀ ਹਾਕੀ ਟੂਰਨਾਮੈਂਟ ਕੱਲ

0
441

ਹਾਂਗਕਾਂਗ (ਜੰਗ ਬਹਾਦਰ ਸਿੰਘ)-ਖ਼ਾਲਸਾ ਸਪੋਰਟਸ ਕਲੱਬ ਵੱਲੋਂ ਸਾਲਾਨਾ 6ਵਾਂ ਮਿੰਨੀ ਹਾਕੀ ਟੂਰਨਾਮੈਂਟ ਹੈਪੀ ਵੈਲੀ ਖੇਡ ਮੈਦਾਨ ਵਿਖੇ 24 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ । ਇਸ ਟੂਰਨਾਮੈਂਟ ਦੇ ਇੰਚਾਰਜ ਗੁਰਚਰਨ ਸਿੰਘ ਗਾਲਿਬ ਨੇ ਦੱ ਸਿਆ ਕਿ 6, 8, 10, 12 ਅਤੇ 15 ਸਾਲ ਅਧੀਨ ਵਰਗ ਦੀਆਂ ਕੁੱਲ 84 ਟੀਮਾਂ ਇਸ ਟੂਰਨਾਮੈਂਟ ਵਿਚ ਭਾਗ ਲੈ ਰਹੀਆਂ ਹਨ ਅਤੇ ਇਸ ਵਾਰ ਚੀਨ ਤੋਂ 5 ਟੀਮਾਂ ਵਲੋਂ ਇਸ ਟੂਰਨਾਮੈਂਟ ਵਿਚ ਸ਼ਮੂਲੀਅਤ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਹਾਂਗਕਾਂਗ ਵਿਚ ਵਸਦੇ ਵੱਖੋ-ਵੱਖ ਭਾਈਚਾਰਿਆਂ ਵਿਚ ਆਪਸੀ ਮਿਲਵਰਤਣ ਵਧਾਉਣ ਦੇ ਮਕਸਦ ਤਹਿਤ ਇਹ ਟੂਰਨਾਮੈਂਟ ਪ੍ਰੇਰਣਾ ਦਾਇਕ ਪੰਜਾਬੀ ਸ਼ਖ਼ਸੀਅਤਾਂ ਦੇ ਨਾਂਅ ‘ਤੇ ਕਰਵਾਇਆ ਜਾਂਦਾ ਹੈ ਅਤੇ ਇਸ ਵਾਰ ਇਹ ਟੂਰਨਾਮੈਂਟ ਖਾਲਸਾ ਸਪੋਰਟਸ ਕਲੱਬ ਦੇ ਬਾਨੀ ਤੇ ਹਾਂਗਕਾਂਗ ਵਿਚ ਹਾਕੀ ਖੇਡ ਨੂੰ ਉਚਾਈਆਂ ਤੇ ਲਿਜਾਣ ਵਾਲੇ ਮਰਹੂਮ ਬੂਟਾ ਸਿੰਘ ਗਿੱਲ ਦੀ ਯਾਦ ਵਿਚ ਕਰਵਾਇਆ ਜਾ ਰਿਹਾ ਹੈ। ਪੰਜਾਬੀ ਭਾਈਚਾਰੇ ਲਈ ਮਾਣ ਦੀ ਗੱਲ ਹੈ ਕਿ ਕਰੀਬ 6 ਸਾਲਾਂ ਦੌਰਾਨ ਇਹ ਟੂਰਨਾਮੈਂਟ ਹਾਂਗਕਾਂਗ ਵਿਚ ਕਰਵਾਇਆ ਜਾਣ ਵਾਲਾ ਸਭ ਤੋ ਵੱਡਾ ਮਿੰਨੀ ਹਾਕੀ ਟੂਰਨਾਮੈਂਟ ਬਣ ਗਿਆ ਹੈ। ਉਨਾਂ ਹਾਂਗਕਾਂਗ ਵਸਦੇ ਸਮੁੰਚੇ ਭਾਈਚਾਰਿਆਂ ਨੂੰ ਇਸ ਟੂਰਨਾਮਂੈਟ ਵਿੱਚ ਵੱਧ ਚੜ੍ਹ ਕੇ ਸਾਮਲ ਹੋਣ ਦੀ ਅਪੀਲ ਕੀਤੀ।