ਖ਼ਾਲਸਾ ਦੀਵਾਨ ਕਿੰਡਰਗਾਰਟਨ ਦੇ ਦਾਨੀ ਸੱਜਣਾਂ ਵਲੋਂ ਮੀਟਿੰਗ

0
1214

ਹਾਂਗਕਾਂਗ (ਜੰਗ ਬਹਾਦਰ ਸਿੰਘ)-ਗੁਰਦੁਆਰਾ ਖ਼ਾਲਸਾ ਦੀਵਾਨ ਦੀ ਅਗਵਾਈ ‘ਚ ਪੰਜਾਬੀ ਭਾਈਚਾਰੇ ਵਲੋਂ ਚਲਾਏ ਜਾ ਰਹੇ ਛੋਟੇ ਬੱਚਿਆਂ ਦੇ ਸਕੂਲ ‘ਖ਼ਾਲਸਾ ਦੀਵਾਨ ਕਿੰਡਰਗਾਰਟਨ’ ਦੇ ਦਾਨੀ ਸੱਜਣਾਂ ਵਲੋਂ ਮੀਟਿੰਗ ਕਰ ਕੇ ਸਕੂਲ ਨੂੰ ਹੁਣ ਤੱਕ ਚਲਾਉਣ ਲਈ ਦਿੱਤੇ ਗਏ 2,80,000 ਡਾਲਰ ਬਾਰੇ ਜਿੱਥੇ ਵਿਚਾਰਾਂ ਕੀਤੀਆਂ ਗਈਆਂ, ਉੱਥੇ ਅੱਗੋਂ ਤੋਂ ਸਕੂਲ ਨੂੰ ਚਲਾਉਣ ਲਈ ਜ਼ਿੰਮੇਵਾਰਾਨਾਂ ਕਾਰਵਾਈਆਂ ਲਈ ਅਹਿਦ ਕੀਤਾ ਗਿਆ | ਜ਼ਿਕਰਯੋਗ ਹੈ ਕਿ ਹਾਂਗਕਾਂਗ ਦੇ ਪੰਜਾਬੀ ਭਾਈਚਾਰੇ ਵਲੋਂ 1970 ਤੋਂ ਪਹਿਲਾਂ ਇਸ ਦੀ ਸ਼ੁਰੂਆਤ ਕੀਤੀ ਗਈ ਸੀ | ਪਿਛਲੇ ਕੁਝ ਸਾਲਾਂ ਤੋਂ ਲੋਕਾਂ ਵਲੋਂ ਸਕੂਲ ਨੂੰ ਬੰਦ ਕਰਵਾਉਣ ਲਈ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ ਅਤੇ ਅਜਿਹੇ ਅਨਸਰਾਂ ਵਲੋਂ ਬੇਲੋੜੇ ਵਿਵਾਦ ਖੜ੍ਹੇ ਕਰ ਕੇ ਇਸ ਵਾਰ ਫਿਰ ਸਕੂਲ ਨੂੰ ਬੰਦ ਕਰਨ ਲਈ ਪੱਤਰ ਜਾਰੀ ਕਰ ਕੇ ਪ੍ਰਬੰਧਕਾਂ ‘ਤੇ ਦਬਦਬਾ ਬਣਾਇਆ ਜਾ ਰਿਹਾ ਹੈ | ਇਸ ਮੌਕੇ ਖ਼ਾਲਸਾ ਦੀਵਾਨ ਦੇ ਪ੍ਰਧਾਨ ਸੁੱਖਾ ਸਿੰਘ ਗਿੱਲ ਵਲੋਂ ਸਕੂਲ ਬੰਦ ਕਰਨ ਦੇ ਵਿਵਾਦ ‘ਤੇ ਵਿਰਾਮ ਲਗਾਉਂਦਿਆਂ ਸਕੂਲ ਚਲਾਉਣ ਲਈ ਰਾਸ਼ੀ ਦੇਣ ਵਾਲੇ ਦਾਨੀ ਸੱਜਣਾਂ ਦਾ ਧੰਨਵਾਦ ਅਤੇ ਸੰਗਤਾਂ ਦੀ ਇੱਛਾ ਮੁਤਾਬਿਕ ਖ਼ਾਲਸਾ ਦੀਵਾਨ ਵਲੋਂ ਵਿੱਦਿਆ ਦੇ ਲੰਗਰ ਵਿਚ ਲਗਾਤਾਰ ਸਹਿਯੋਗ ਕਰਨ ਦਾ ਵਚਨ ਦਿੱਤਾ | ਇਸ ਮੌਕੇ ਵੱਸਣ ਸਿੰਘ ਮਲਮੋਹਰੀ, ਅਮਰਜੀਤ ਸਿੰਘ ਸਿੱਧੂ ਬੋਰਡ ਮੈਂਬਰ, ਜਸਪਾਲ ਸਿੰਘ ਬੋਰਡ ਮੈਂਬਰ, ਕੁਲਦੀਪ ਸਿੰਘ ਮਾਲੂਵਾਲ ਸਕੂਲ ਸੁਪਰਵਾਈਜ਼ਰ, ਮਿਸ ਲਿਊਾਡਾ ਪਿ੍ੰਸੀਪਲ, ਬਲਬੀਰ ਸਿੰਘ ਬਤਰਾ ਮੀਤ ਪ੍ਰਧਾਨ, ਸਤਪਾਲ ਸਿੰਘ ਮਾਲੂਵਾਲ, ਜਗਜੀਤ ਸਿੰਘ ਚੋਹਲਾ ਸਾਹਿਬ, ਸੰਤੋਖ ਸਿੰਘ ਮਾਲੂਵਾਲ, ਗੁਰਦੇਵ ਸਿੰਘ ਮਾਲੂਵਾਲ, ਬਲਵਿੰਦਰ ਸਿੰਘ ਕੋਟਲਾ, ਅਮਰ ਸਿੰਘ ਛੀਨਾ, ਹਰਦੀਪ ਕੌਰ, ਬਲਜਿੰਦਰ ਸਿੰਘ ਜਿੰਮੀ, ਅਵਤਾਰ ਸਿੰਘ ਖਹਿਰਾ ਅਤੇ ਜਗਦੀਸ਼ ਸਿੰਘ ਚਾਹਲ ਆਦਿ ਹਾਜ਼ਰ ਸਨ