ਕਿਉਂ ਹੋਣਾ ਪਿਆ ਗਲੀਲੀਓ ਨੂੰ ਇਕਾਂਤਵਾਸ?

0
372

ਨਵੀਂ ਦਿੱਲੀ(ਪੀਟੀਆਈ) : ਇਤਾਲਵੀ ਪੁਲਾੜ ਵਿਗਿਆਨੀ ਤੇ ਭੌਤਿਕ ਸ਼ਾਸਤਰੀ ਗਲੀਲੀਓ ਗਲੀਲੀ ਨੂੰ 1630 ’ਚ ਔਖਾ ਸਮਾਂ ਦੇਖਣਾ ਪਿਆ ਸੀ ਜਦੋਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ ਤੇ ਉਨ੍ਹਾਂ ਨੂੰ ਆਪਣੀ ਵਿਵਾਦਤ ਕਿਤਾਬ ਕਾਰਨ ਘਰ ਅੰਦਰ ਹੀ ਨਜ਼ਰਬੰਦ ਕਰ ਦਿੱਤਾ ਗਿਆ ਸੀ। ਉਨ੍ਹਾਂ ਨੂੰ ਉਸ ਸਮੇਂ ਪਲੇਗ ਫੈਲਣ ਕਾਰਨ ਤਕਰੀਬਨ ਇੱਕ ਮਹੀਨਾ ਇਕਾਂਤਵਾਸ ’ਚ ਵੀ ਰਹਿਣਾ ਪਿਆ ਸੀ। ਪੁਲਾੜ-ਭੌਤਿਕ ਵਿਗਿਆਨੀ ਮਾਰੀਓ ਲਿਵੀਓ ਨੇ ਗਲੀਲੀਓ ਦੇ ਜੀਵਨ ’ਤੇ ਲਿਖੀ ਗਈ ਪੁਸਤਕ ‘ਗਲੀਲੀਓ ਤੇ ਵਿਗਿਆਨ ਨੂੰ ਨਾ ਮੰਨਣ ਵਾਲੇ’ (ਗਲੀਲੀਓ ਐਂਡ ਦਿ ਸਾਇੰਸ ਡਿਨਾਇਰਜ਼) ’ਚ ਆਪਣੇ ਸਮੇਂ ਦੇ ਮਹਾਨ ਵਿਗਿਆਨੀ ਦੇ ਜੀਵਨ ਦੇ ਅਹਿਮ ਪੱਖਾਂ ਦਾ ਖੁਲਾਸਾ ਕੀਤਾ ਹੈ। ਗਲੀਲੀਓ ਦੇ ਵਿਗਿਆਨਕ ਜੀਵਨ ਦੀ ਸ਼ੁਰੂਆਤ 1583 ’ਚ ਉਸ ਸਮੇਂ ਹੋਈ ਜਦੋਂ ਉਸ ਨੂੰ ਮੈਡੀਕਲ ਸਕੂਲ ’ਚੋਂ ਕੱਢ ਦਿੱਤਾ ਗਿਆ ਤੇ ਉਸ ਨੇ ਗਣਿਤ ਦਾ ਅਧਿਐਨ ਸ਼ੁਰੂ ਕਰ ਦਿੱਤਾ।